ਕੁੜੀਆਂ ਨਾਲ ਖੇਡਾਂ ‘ਚ ਹੁਣ ਟਰਾਂਸਜੈਂਡਰ ਨਹੀਂ ਲੈ ਸਕਣਗੇ ਹਿੱਸਾ, ਰਾਸ਼ਟਰਪਤੀ ਨੇ ਲਿਆ ਫੈਸਲਾ

ਕੁੜੀਆਂ ਨਾਲ ਖੇਡਾਂ ‘ਚ ਹੁਣ ਟਰਾਂਸਜੈਂਡਰ ਨਹੀਂ ਲੈ ਸਕਣਗੇ ਹਿੱਸਾ, ਰਾਸ਼ਟਰਪਤੀ ਨੇ ਲਿਆ ਫੈਸਲਾ

ਵੀਓਪੀ ਬਿਊਰੋ – Transgender, girls sports, Trump ਅਮਰੀਕਾ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਡੋਨਾਲਡ ਟਰੰਪ ਲਗਾਤਾਰ ਨਵੇਂ ਨਵੇਂ ਫੈਸਲੇ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹਨਾਂ ਨੇ ਆਪਣੇ ਦੇਸ਼ ਵਿੱਚੋਂ ਲੱਖਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਹੈ। ਉੱਥੇ ਹੀ ਗਾਜਾ ਵੱਲ ਵੀ ਆਪਣੀ ਅੱਖ ਟਿਕਾ ਕੇ ਟਰੰਪ ਬੈਠੇ ਹੋਏ ਹਨ। ਇਸੇ ਦੇ ਨਾਲ ਟਰੰਪ ਨੇ ਇੱਕ ਨਵਾਂ ਫੈਸਲਾ ਲਿਆ ਹੈ, ਜਿਸ ਮੁਤਾਬਕ ਹੁਣ ਕੁੜੀਆਂ ਦੀਆਂ ਖੇਡਾਂ ਵਿੱਚ ਟਰਾਂਸਜੈਂਡਰ ਹਿੱਸਾ ਨਹੀਂ ਲੈ ਸਕਣਗੇ। ਇਹ ਅਮਰੀਕਾ ਸਰਕਾਰ ਦਾ ਇੱਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਹੈ। ਟਰੰਪ ਨੇ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਟਰੰਪ ਦੇ ਇਸ ਹੁਕਮ ਤੋਂ ਬਾਅਦ, ਟਰਾਂਸਜੈਂਡਰ ਹੁਣ ਅਮਰੀਕਾ ਵਿੱਚ ਔਰਤਾਂ ਦੇ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਹੁਕਮ ਉਨ੍ਹਾਂ ਟਰਾਂਸਜੈਂਡਰ ਖਿਡਾਰੀਆਂ ‘ਤੇ ਵੀ ਲਾਗੂ ਹੋਵੇਗਾ ਜੋ ਜਨਮ ਸਮੇਂ ਮਰਦ ਸਨ ਅਤੇ ਬਾਅਦ ਵਿੱਚ ਲਿੰਗ ਪਰਿਵਰਤਨ ਕਰਕੇ ਔਰਤ ਬਣ ਗਏ ਸਨ।

ਪੁਰਸ਼ਾਂ ਨੂੰ ਔਰਤਾਂ ਦੀਆਂ ਖੇਡਾਂ ਤੋਂ ਬਾਹਰ ਰੱਖਣ ਦੇ ਸਿਰਲੇਖ ਵਾਲੇ ਇਸ ਹੁਕਮ ਵਿੱਚ ਸੰਘੀ ਏਜੰਸੀਆਂ, ਜਿਨ੍ਹਾਂ ਵਿੱਚ ਨਿਆਂ ਅਤੇ ਸਿੱਖਿਆ ਵਿਭਾਗ ਵੀ ਸ਼ਾਮਲ ਹਨ, ਨੂੰ ਇਹ ਯਕੀਨੀ ਬਣਾਉਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ ਕਿ ਸੰਘੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਟਰੰਪ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨ, ਜੋ ਕਹਿੰਦੇ ਹਨ ਕਿ ਲਿੰਗ ਦਾ ਅਰਥ ਜਨਮ ਸਮੇਂ ਨਿਰਧਾਰਤ ਲਿੰਗ ਹੈ। ਇਸ ਫੈਸਲੇ ਤੋਂ ਬਾਅਦ ਵ੍ਹਾਈਟ ਹਾਊਸ ਕੈਰੋਲੀਨ ਲੇਵਿਟ ਨੇ ਕਿਹਾ ਕਿ ਇਹ ਹੁਕਮ ਟਰੰਪ ਦੇ ਉਸ ਵਾਅਦੇ ਦਾ ਨਤੀਜਾ ਹੈ ਜਿਸ ਵਿੱਚ ਉਨ੍ਹਾਂ ਨੇ ਖੇਡਾਂ ਵਿੱਚ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਕੀਤੀ ਸੀ।

error: Content is protected !!