ਜੋ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ 40-50 ਲੱਖ ਦਾ ਕਰਜ਼ ਲੈ ਕੇ US ਗਏ ਸੀ ਹੁਣ ਇੱਥੇ ਕੰਮ ਕਰ ਸਕਣਗੇ?

ਜੋ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ 40-50 ਲੱਖ ਦਾ ਕਰਜ਼ ਲੈ ਕੇ US ਗਏ ਸੀ ਹੁਣ ਇੱਥੇ ਕੰਮ ਕਰ ਸਕਣਗੇ?

Dunky, USA, Punjab

ਜਲੰਧਰ (ਵੀਓਪੀ ਡੈਸਕ) ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਆਉਂਦੇ ਹੀ ਇਮੀਗ੍ਰੇਸ਼ਨ ਕਾਨੂੰਨ ਵਿੱਚ ਕਾਫੀ ਬਦਲਾਅ ਕਰ ਦਿੱਤਾ ਗਿਆ ਹੈ, ਜਿੱਥੇ ਇੱਕ ਪਾਸੇ ਮੈਕਸੀਕੋ ਸਰਹੱਦ ਦੇ ਨਾਲ ਲੱਗਦੀ ਦੀਵਾਰ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ ਤੇ ਸਿਕਿਓਰਟੀ ਫੋਰਸ ਵੀ ਸਖਤ ਕਰ ਦਿੱਤੀ ਗਈ ਹੈ। ਉੱਥੇ ਹੀ ਹੁਣ ਅਮਰੀਕਾ ਸਰਕਾਰ ਨੇ ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਗ੍ਹਾ ਦੇਣ ਤੋਂ ਸਾਫ ਸਾਫ ਮਨਾ ਕਰ ਦਿੱਤਾ ਹੈ ਅਤੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸੇ ਤਹਿਤ ਜਿੱਥੇ ਵੱਖ-ਵੱਖ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ, ਉੱਥੇ ਹੀ ਬੀਤੇ ਦਿਨੀ ਭਾਰਤ ਦੇ ਵੀ ਕਰੀਬ 104 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਨੇ ਵਾਪਸ ਭਾਰਤ ਭੇਜ ਦਿੱਤਾ ਹੈ। ਇਸ ਮੁਹਿੰਮ ਤਹਿਤ 104 ਯਾਤਰੀਆਂ ਨੂੰ ਲੈ ਕੇ ਅਮਰੀਕਾ ਦਾ ਫੌਜੀ ਜਹਾਜ਼ ਯੂਐਸ ਕਾਰਗੋ ਅੰਮ੍ਰਿਤਸਰ ਏਅਰਪੋਰਟ ਉੱਤੇ ਕਰੀਬ ਕਰੀਬ ਦੁਪਹਿਰ 2 ਵਜੇ ਲੈਂਡ ਹੁੰਦਾ ਹੈ ਅਤੇ 104 ਭਾਰਤੀਆਂ ਨੂੰ ਉਤਾਰ ਕੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਛੱਡ ਕੇ ਸ਼ਾਮ ਨੂੰ ਵਾਪਸ ਚਲਾ ਜਾਂਦਾ ਹੈ।

ਇਸ ਤੋਂ ਬਾਅਦ ਭਾਰਤ ਦੇਸ਼ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਜਿਆਦਾ ਸਿਆਸਤ ਭਖੀ ਹੋਈ ਹੈ, ਜਿੱਥੇ ਇਹਨਾਂ ਲੋਕਾਂ ਦੇ ਭਵਿੱਖ ਦੀ ਚਿੰਤਾ ਕੀਤੀ ਜਾ ਰਹੀ ਹੈ ਉੱਤੇ ਹੀ ਕਈ ਤਰਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਅਮਰੀਕਾ ਨੇ ਆਖਿਰ ਇੱਕਦਮ ਇਹ ਸਭ ਕੁਝ ਕਰ ਦਿੱਤਾ ਤੇ ਭਾਰਤ ਸਰਕਾਰ ਇਸ ਮਾਮਲੇ ਤੇ ਕੋਈ ਜਵਾਬ ਵੀ ਨਹੀਂ ਦੇ ਸਕੀ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ 104 ਭਾਰਤੀਆਂ ਵਿੱਚ 30 ਨੌਜਵਾਨ ਪੰਜਾਬ ਦੇ ਵੀ ਸਨ ਇਹਨਾਂ ਵਿੱਚੋਂ 33 ਹਰਿਆਣਾ ਅਤੇ 33 ਹੀ ਲੋਕ ਗੁਜਰਾਤ ਦੇ ਸਨ ਇਸ ਤੋਂ ਇਲਾਵਾ ਯੂਪੀ ਮਹਾਰਾਸ਼ਟਰ ਦੇ ਵੀ ਦੋ ਦੋ ਲੋਕ ਮੌਜੂਦ ਸਨ ਇਸ ਤੋਂ ਇਲਾਵਾ ਹੋਰ ਵੀ ਇੱਕਾ ਦੁਕਾ ਲੋਕ ਸੂਬਿਆਂ ਦੇ ਮੌਜੂਦ ਸਨ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 40-45-50 ਲੱਖ ਰੁਪਇਆ ਲਗਾ ਕੇ ਅਮਰੀਕਾ ਡੋਂਕੀ ਲਗਾ ਕੇ ਗਏ ਹੋਏ ਇਹਨਾਂ ਭਾਰਤੀਆਂ ਦੀ ਘਰ ਵਾਪਸੀ ਤੋਂ ਬਾਅਦ ਜਿੱਥੇ ਇਹਨਾਂ ਦੇ ਸਿਰ ਕਰਜ਼ਾ ਹੋ ਗਿਆ ਹੈ ਉੱਥੇ ਹੀ ਹੁਣ ਅੱਗੇ ਆਪਣੇ ਕਾਰੋਬਾਰ ਜਾਂ ਆਪਣੇ ਕੰਮ ਨੂੰ ਲੈ ਕੇ ਵੀ ਚਿੰਤਤ ਅਤੇ ਪਰੇਸ਼ਾਨ ਨਜ਼ਰ ਆ ਰਹੇ ਨੇ। ਹੁਣ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਜਾਂ ਹੋਰਨਾਂ ਸੂਬਾ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਇਹ ਗੱਲ ਤਾਂ ਕਹਿ ਰਹੀ ਹੈ ਕਿ ਇਹਨਾਂ ਨੌਜਵਾਨਾਂ ਇਹਨਾਂ ਸ਼ਖਸ ਜੋ ਕਿ ਅਮਰੀਕਾ ਤੋਂ ਵਾਪਸ ਇਧਰ ਆ ਗਏ ਨੇ ਇਹਨਾਂ ਦੇ ਕਾਰੋਬਾਰ ਦਾ ਪੰਜਾਬ ਵਿੱਚ ਦੇਸ਼ ਵਿੱਚ ਇੰਤਜਾਮ ਕੀਤਾ ਜਾਵੇਗਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਬੀਤੇ ਦਿਨੀ ਪੰਜਾਬ ਵਿੱਚ ਇੱਕ ਜਗ੍ਹਾ ਅੱਠ ਪੀਅਨ ਦੀਆਂ ਪੋਸਟਾਂ ਨਿਕਲੀਆਂ ਸਨ ਉਹਦੇ ਉੱਥੇ 4000 ਦੇ ਕਰੀਬ ਲੋਕ ਪੋਸਟਾਂ ਤੇ ਅਪਲਾਈ ਕਰਨ ਲਈ ਪਹੁੰਚੇ ਸਨ।

ਜੇਕਰ ਸਰਕਾਰ ਪਹਿਲਾਂ ਹੀ ਰੁਜ਼ਗਾਰ ਦਿਵਾਉਣ ਵਿੱਚ ਅਸਮਰਥ ਹੈ ਤਾਂ ਇਹਨਾਂ ਲੋਕਾਂ ਲਈ ਕਿੱਥੋਂ ਰੁਜਗਾਰ ਦੇ ਸਕਦੀ ਹੈ। ਉੱਥੇ ਹੀ ਲੱਖਾਂ ਰੁਪਏ ਦਾ ਕਰਜ਼ਾ ਚੁੱਕਣ ਤੋਂ ਬਾਅਦ ਕੀ ਇਸ ਸ਼ਖਸ ਜੋ ਨੌਜਵਾਨਾਂ ਅਮਰੀਕਾ ਤੋਂ ਵਾਪਸ ਪਰਤੇ ਹਨ ਕਿ 40-45 ਲੱਖ ਰੁਪਏ ਦਾ ਕਰਜ਼ਾ ਇਧਰ ਕੰਮ ਕਰਕੇ ਵਾਪਸ ਕਰ ਸਕਦੇ ਨੇ?, ਜੇਕਰ ਇਦਾਂ ਹੀ ਹੈ ਹੁਣ ਵਾਪਸ ਹੀ ਕਰਨਾ ਹੈ ਤਾਂ ਪਹਿਲਾ ਹੀ ਅਮਰੀਕਾ ਕਿਉਂ ਗਏ ਸਨ। ਇਸ ਤਰ੍ਹਾਂ ਦੇ ਕਈ ਸਵਾਲ ਲੋਕਾਂ ਦੇ ਦਿਮਾਗਾਂ ਵਿੱਚ ਆ ਰਹੇ ਹਨ।

ਦੱਸ ਦਈਏ ਕਿ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਸਹੀ ਰਸਤਾ ਅਪਣਾਉਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੇ ਦੋ ਨੰਬਰ ਵਿੱਚ ਵਿਦੇਸ਼ ਜਾਣਾ ਚਾਹੀਦਾ ਹੈ। ਤੁਸੀਂ ਉਸ ਕਾਬਿਲ ਹੋ ਕਿ ਵਿਦੇਸ਼ ਦੀ ਧਰਤੀ ਤੁਹਾਨੂੰ ਅਪਣਾ ਸਕੇ ਤੁਹਾਨੂੰ ਕੰਮ ਦੇ ਸਕੇ ਤੇ ਤੁਹਾਡਾ ਇੱਜਤ ਮਾਣ ਕਰ ਸਕੇ ਤਾਂ ਹੀ ਤੁਸੀਂ ਵਿਦੇਸ਼ ਜਾ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਵੀ ਕੋਈ ਨਾ ਕੋਈ ਕੰਮ ਕਰ ਸਕਦੇ ਹੋ । ਇਦਾਂ ਹੋ ਸਕਦਾ ਹੈ ਕਿ ਤੁਸੀਂ ਘੱਟ ਖਾਓ ਪਰ ਇੱਜਤ ਮਾਨ ਦੇ ਨਾਲ ਖਾਓ ਇਹ ਨਹੀਂ ਹੈ ਕਿ ਤੁਸੀਂ ਦੂਜਿਆਂ ਦੀਆਂ ਪੱਕੀਆਂ ਦੇਖ ਕੇ ਦੂਜੇ ਦੇ ਚੋਪੜੀਆਂ ਦੇਖ ਕੇ ਆਪਣੀ ਰੋਕੀ ਤੋਂ ਵੀ ਜਾਓ।

ਹੁਣ ਇਸ ਤਰ੍ਹਾਂ ਦੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਨੇ ਉੱਥੇ ਹੀ ਇਹ ਲੋਕ ਜੋ 30 ਲੋਕ ਵਾਪਸ ਪਰਤਿਆ ਨੇ ਲੱਖਾਂ ਰੁਪਏ ਦਾ ਕਰਜ਼ ਇਹਨਾਂ ਸਿਰ ‘ਤੇ ਹੈ ਜਮੀਨਾਂ ਇਹਨਾਂ ਨੇ ਵੇਚ ਦਿੱਤੀਆਂ ਨੇ ਘਰ ਇਹਨਾਂ ਦੇ ਗਹਿਣੇ ਪਏ ਹੋਏ ਨੇ, ਉੱਥੇ ਉਹ ਲੋਕ ਤਾਂ ਪਰੇਸ਼ਾਨ ਪਰੇਸ਼ਾਨ ਹੋ ਹੀ ਰਹੇ ਨੇ ਉੱਤੇ ਹੀ ਉਹਨਾਂ ਦੇ ਘਰ ਵਾਲੇ ਵੀ ਪਰੇਸ਼ਾਨ ਹੋ ਰਹੇ ਨੇ ਹੁਣ ਇੱਥੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ ਕਿ ਆਖਰ ਇਹਨਾਂ ਦਾ ਭਵਿੱਖ ਕੀ ਹੈ।

error: Content is protected !!