ਅਮਰੀਕਾ ਤੋਂ ਕੱਢੇ ਦਲੇਰ ਸਿੰਘ ਨੇ ਕਰਵਾ’ਤਾ ਏਜੰਟ ‘ਤੇ ਪਰਚਾ

ਅਮਰੀਕਾ ਤੋਂ ਕੱਢੇ ਦਲੇਰ ਸਿੰਘ ਨੇ ਕਰਵਾ’ਤਾ ਏਜੰਟ ‘ਤੇ ਪਰਚਾ

ਅੰਮ੍ਰਿਤਸਰ (ਵੀਓਪੀ ਬਿਊਰੋ) Punjab, amritsar, deported, US

ਬੀਤੇ ਦਿਨਾਂ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ਼ ਕਾਰਵਾਈ ਕੀਤੀ ਅਤੇ ਇਸ ਦਾ ਸ਼ਿਕਾਰ ਭਾਰਤੀ ਲੋਕ ਵੀ ਬਣੇ ਹਨ। ਇਸੇ ਦੇ ਨਾਲ ਹੀ ਅਮਰੀਕਾ ਵੱਲੋਂ ਬੀਤੇ ਦਿਨੀਂ ਭੇਜੇ ਇੱਕ ਜਹਾਜ਼ ਵਿੱਚ 30 ਪੰਜਾਬੀ ਵੀ ਵਾਪਸ ਪਰਤ ਆਏ ਹਨ। ਇਹ ਲੋਕ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆਏ ਅਤੇ 50-50 ਲੱਖ ਰੁਪਏ ਦੇ ਕੇ ਅਮਰੀਕਾ ਗਏ ਸੀ ਉਹ ਵੀ ਗਲਤ ਰਸਤੇ ਜ਼ਰੀਏ।

ਹੁਣ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਤੋਂ ਵਾਪਸ ਆਏ ਨੌਜਵਾਨ ਦਲੇਰ ਸਿੰਘ ਦੀ ਸ਼ਿਕਾਇਤ ‘ਤੇ ਅੰਮ੍ਰਿਤਸਰ ਪੁਲਿਸ ਨੇ ਇੱਕ ਗੈਰ-ਕਾਨੂੰਨੀ ਟ੍ਰੈਵਲ ਏਜੰਟ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਏਜੰਟ ਨੇ ਇਸ ਨੌਜਵਾਨ ਤੋਂ 60 ਲੱਖ ਰੁਪਏ ਲਏ ਸਨ।

ਅੰਮ੍ਰਿਤਸਰ ਦੇ ਸਲੇਮਪੁਰ ਪਿੰਡ ਦਾ ਇੱਕ ਮਿੰਨੀ ਬੱਸ ਡਰਾਈਵਰ ਦਲੇਰ ਸਿੰਘ, ਆਪਣੇ ਪਿੰਡ ਦੇ ਨੇੜੇ ਸਥਿਤ ਕੋਟਲੀ ਪਿੰਡ ਦੇ ਏਜੰਟ ਸਤਨਾਮ ਸਿੰਘ ਦੁਆਰਾ ਧੋਖਾ ਖਾ ਕੇ ਅਮਰੀਕਾ ਚਲਾ ਗਿਆ ਸੀ। ਉਸਨੇ ਅਮਰੀਕਾ ਜਾਣ ਲਈ 60 ਲੱਖ ਰੁਪਏ ਦਿੱਤੇ ਸਨ, ਜਦੋਂ ਕਿ ਸੌਦਾ 45 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਏਜੰਟ ਨੇ ਉਸਨੂੰ ਬ੍ਰਾਜ਼ੀਲ ਵਿੱਚ ਅਗਵਾ ਕਰਵਾ ਲਿਆ ਅਤੇ ਉਸਦੇ ਪਰਿਵਾਰ ਤੋਂ 15 ਲੱਖ ਰੁਪਏ ਦੀ ਮੰਗ ਕੀਤੀ।

ਦਲੇਰ ਸਿੰਘ ਨੂੰ ਮਿਲਣ ਗਏ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੋਟਲੀ ਪਿੰਡ ਦੇ ਏਜੰਟ ਸਤਨਾਮ ਸਿੰਘ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਡੀਐੱਸਪੀ ਇੰਦਰਜੀਤ ਸਿੰਘ ਨੂੰ ਪੀੜਤਾ ਦਾ ਬਿਆਨ ਦਰਜ ਕਰਨ ਅਤੇ ਏਜੰਟ ਸਤਨਾਮ ਸਿੰਘ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਸ ਵਿਰੁੱਧ ਮਾਮਲਾ ਦਰਜ ਕਰਨ ਅਤੇ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

error: Content is protected !!