US ਤੋਂ ਡਿਪੋਰਟ ਹੋ ਕੇ ਆਇਆ ਲਾਪਤ ਨੌਜਵਾਨ ਸ਼ਾਮ ਨੂੰ ਪਰਤਿਆ ਘਰ, ਕਹਿੰਦਾ-ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ
ਜਲੰਧਰ/ਫਗਵਾੜਾ (ਵੀਓਪੀ ਬਿਊਰੋ)Punjab, jalandhar, phagwara ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਵਿੱਚੋਂ ਕਰੀਬ 30 ਨੌਜਵਾਨ ਪੰਜਾਬ ਦੇ ਸਨ। ਇਸ ਪੂਰੇ ਮਾਮਲੇ ਨੂੰ ਲੈ ਕੇ ਅਮਰੀਕਾ ਸਰਕਾਰ ਸਖਤੀ ਦਿਖਾ ਰਹੀ ਹੈ। ਕੱਲ ਅਮਰੀਕਾ ਦਾ ਕਾਰਗੋ ਜਹਾਜ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਦੇਸ਼ ਸ਼ਾਮ ਤੱਕ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਆਪਣਾ ਆਪਣੇ ਘਰੇ ਛੱਡ ਦਿੱਤਾ।
ਉੱਥੇ ਹੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਦੁਆਬੇ ਦੇ ਜਲੰਧਰ- ਫਗਵਾੜਾ ਦੇ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਉਹ ਕੱਲ ਸਵੇਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਕਿ ਉਕਤ ਨੌਜਵਾਨ ਪਰਸੋਂ ਰਾਤ ਕਰੀਬ 9:30 ਵਜੇ ਘਰ ਆਇਆ ਸੀ ਅਤੇ ਉਸ ਸਮੇਂ ਤੋਂ ਹੀ ਉਹ ਉਦਾਸ ਸੀ ਇਸ ਤੋਂ ਬਾਅਦ ਸਵੇਰੇ ਸਾਢੇ ਪੰਜ ਵਜੇ ਉਹ ਘਰੋਂ ਨਿਕਲ ਗਿਆ। ਇਸ ਦੌਰਾਨ ਉਸ ਦੀ ਬੁੱਢੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ।