ਦਿੱਲੀ ‘ਚ 27 ਸਾਲ ਬਾਅਦ ਖਿੜਿਆ ਕਮਲ, ਭਾਜਪਾ ਨੇ ਘੁੰਮਾਇਆ ਝਾੜੂ

ਦਿੱਲੀ ‘ਚ 27 ਸਾਲ ਬਾਅਦ ਖਿੜਿਆ ਕਮਲ, ਭਾਜਪਾ ਨੇ ਘੁੰਮਾਇਆ ਝਾੜੂ

ਵੀਓਪੀ ਬਿਊਰੋ- ਦਿੱਲੀ ਵਿਧਾਨ ਸਭਾ ਦੇ ਦੇ ਨਤੀਜੇ ਲਗਭਗ ਸਾਫ ਹੋ ਗਏ ਹਨ। ਹੁਣ ਤੱਕ ਦੇ ਰੋਜ਼ਾਨ ਵੀ ਸਾਹਮਣੇ ਆ ਚੁੱਕੇ ਹਨ ਕੀ ਭਾਜਪਾ ਆਪਣੇ ਦਮ ‘ਤੇ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ। 27 ਸਾਲਾਂ ਬਾਅਦ ਭਾਜਪਾ ਸਰਕਾਰ ਦਿੱਲੀ ‘ਤੇ ਕਾਬਜ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਨੂੰ ਕਰਾਰੀ ਹਾਰ ਮਿਲੀ ਹੈ।

ਉੱਥੇ ਹੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਇਸ ਵਾਰ ਵੀ ਲਗਾਤਾਰ ਚੌਥੀ ਵਾਰ ਸੱਤਾ ਤੋਂ ਬਾਹਰ ਤਾਂ ਰਹੀ ਹੈ, ਉੱਥੇ ਹੀ ਇਸ ਵਾਰ ਵੀ ਉਸ ਨੂੰ ਸਿਰਫ ਦੋ ਢਾਈ % ਵੋਟ ਸ਼ੇਅਰ ਹੀ ਮਿਲਿਆ ਹੈ। ਇਸ ਦੇ ਨਾਲ ਭਾਜਪਾ ਭਾਰੀ ਬਹੁਮਤ ਦੇ ਨਾਲ ਇਸ ਵਾਰ ਦਿੱਲੀ ਦੀ ਸੱਤਾ ਦੇ ਕਾਬਜ ਹੋਈ ਹੈ।

ਹੁਣ ਦੇਖਣਾ ਇਹ ਹੈ ਕਿ ਸ਼ਾਮ ਤੱਕ ਬੀਜੇਪੀ ਵੱਲੋਂ ਕਿਸ ਨੂੰ ਮੁੱਖ ਮੰਤਰੀ ਚਿਹਰੇ ਦਾ ਦਾਅਵੇਦਾਰ ਬਣਾਇਆ ਜਾਂਦਾ ਹੈ।

ਉੱਥੇ ਹੀ ਭਾਜਪਾ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਦਿੱਲੀ ਕਥਿਤ ਸ਼ਰਾਬ ਘੁਟਾਲੇ ਦੀ ਹਾਈ ਪੱਧਰੀ ਜਾਂਚ ਮੁੜ ਤੋਂ ਕਰਵਾਈ ਜਾਵੇਗੀ ਤਾਂ ਜੋ ਇਸਦੇ ਦੋਸ਼ੀਆਂ ਨੂੰ ਜੇਲਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

error: Content is protected !!