ਇੰਨੋਸੈਂਟ ਹਾਰਟਸ ਸਕੂਲ ਨੇ ਐਸਡੀਜੀ-13 ਕਲਾਈਮੇਟ ਐਕਸ਼ਨ ਤੇ ਪ੍ਰਦਰਸ਼ਨੀ ਦਾ ਕੀਤਾ ਆਯੋਜਨ


ਜਾਲੰਧਰ (ਨੂਰ ਸ਼ੁਭ)  ਇੰਨੋਸੈਂਟ ਹਾਰਟਸ ਸਕੂਲ ਕੈਂਟ ਜੰਡਿਆਲਾ ਰੋਲ ਵਿੱਚ ਹਾਲ ਹੀ ਵਿੱਚ ਬੋਰੀ ਮੈਮੋਰੀਅਲ ਐਜੂਕੇਸ਼ਨ ਟਰਸਟ ਦੁਆਰਾ ਸੰਚਾਲਿਤ ਇੱਕ ਪ੍ਰਬੰਧਕ “ਦਿਸ਼ਾ ਐਂਨ ਇਨੀਸ਼ੀਏਟਿਵ” ਦੇ ਤਹਿਤ ਇਕ ਸੀਐਸਆਰ ਪਰਿਯੋਜਨਾ ਦੇ ਰੂਪ ਵਿੱਚ ਸਤਤ ਵਿਕਾਸ ਲਕਸ਼ ਐਸਡੀਜੀ-13 ਕਲਾਈਮੇਟ ਐਕਸ਼ਨ ਤੇ ਇੱਕ ਪ੍ਰੇਰਨਾਦਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ , ਮੰਨੇ-ਪ੍ਰਮੰਨੇ ਲੋਕਾਂ ,ਨੇਤਾਵਾਂ ਨੇ ਉਤਸਾਹਪੂਰਨ ਹਿੱਸੇਦਾਰੀ ਦਿਖਾਈ।

ਇਸ ਪ੍ਰਦਰਸ਼ਨੀ ਵਿੱਚ ਪ੍ਰਮੁੱਖ ਅਤੇ ਮਹਿਮਾਨ ਦੇ ਰੂਪ ਵਿੱਚ ਜਲੰਧਰ ਕੈਂਟ ਦੇ ਸਨਮਾਨਿਤ ਨਿਰਵਾਚਨ ਖੇਤਰ ਪ੍ਰਭਾਰੀ ਸ੍ਰੀਮਤੀ ਅਰਾਧਨਾ ਬੋਰੀ (ਐਗਜੀਕਿਊਟਿਵ ਡਾਇਰੈਕਟਰ ਆਫ ਇੰਨੋਸੈਂਟ ਹਾਰਟ ਸਕੂਲ), ਸ੍ਰੀਮਤੀ ਸ਼ਰਮੀਲਾ ਨਾਕਰਾ ( ਡਿਪਟੀ ਡਾਇਰੈਕਟਰ ਆਫ ਕਲਚਰ ਅਫੇਅਰਸ),ਸ਼ੈਫ ਗਗਨਦੀਪ ਹਪਨ ਦੀਨ (ਸਕੂਲ ਆਫ ਮੈਨੇਜਮੈਂਟ ਇੰਸਟੀਟਿਊਸ਼ਨ ਲੁਹਾਰਾ) ਅਤੇ ਸ਼੍ਰੀਮਤੀ ਸੋਨਾਲੀ ਮਨੋਚਾ (ਪ੍ਰਿੰਸੀਪਲ ਕੈਂਟ ਜੰਡਿਆਲਾ) ਸ਼ਾਮਿਲ ਸਨ।

ਇਸ ਤੋਂ ਇਲਾਵਾ ਆਸ-ਪਾਸ ਦੇ ਕਈ ਪਿੰਡਾਂ ਦੇ ਸਰਪੰਚਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਮੁਲਵਾਨ ਵਿਚਾਰ ਸਾਂਝੇ ਕੀਤੇ। ਪ੍ਰਦਰਸ਼ਨੀ ਦੇ ਦੌਰਾਨ ਵਿਦਿਆਰਥੀਆਂ ਨੇ ਜਲਵਾਯੂ ਕਿਰਿਆ ਤੇ ਅਧਾਰਿਤ ਅਭਿਨਵ ਮਾਡਲ ਪ੍ਰਸਤੁਤ ਕੀਤੇ। “ਬੇਟੀ ਬਚਾਓ ਬੇਟੀ ਪੜਾਓ।” ਅਤੇ ਕਲਾਈਮੇਟ ਐਕਸ਼ਨ ਤੇ ਇੱਕ ਮਨੋਰਮ ਨੁੱਕੜ ਨਾਟਕ ਨੇ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਇੰਨਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ ਵੱਲੋਂ ਆਯੋਜਿਤ ਇੱਕ ਮੁਫ਼ਤ ਸ਼ੂਗਰ ਚੈੱਕ ਸ਼ਿਵਰ ਉਪਸਥਿਤ ਲੋਕਾਂ ਦੇ ਲਈ ਇੱਕ ਮੁੱਲਵਾਨ ਸੇਵਾ ਸਾਬਤ ਹੋਇਆ।

ਜਲਵਾਯੂ ਜਾਗਰੂਕਤਾ ਨੂੰ ਵਧਾਵਾ ਦੇਣ ਲਈ ਮਹਿਮਾਨਾਂ ਨੇ ਰੁੱਖ ਲਗਾ ਕੇ ਇਸ ਵਿੱਚ ਹਿੱਸਾ ਲਿਆ। ਸਰਪੰਚਾਂ ਅਤੇ ਹੋਰ ਮੰਨੇ ਵਿਅਕਤੀਆਂ ਨੇ ਇੱਕ ਸਮੂਹ ਚਰਚਾ ਵਿੱਚ ਵਾਤਾਵਰਣ ਨੂੰ ਬਚਾਉਣ ਕਚਰਾ ਨੂੰ ਦੁਬਾਰਾ ਵਰਤਣ ਅਤੇ ਸਮੁਦਾਇਕ ਜਾਗਰੂਕਤਾ ਨੂੰ ਵਧਾਉਣ ਲਈ ਚਰਚਾ ਕੀਤੀ। ਸਰਪੰਚਾਂ ਨੇ ਪਿੰਡਾਂ ਖੇਤਰ ਵਿੱਚ ਡਾਕਟਰੀ ਸ਼ਿਵਰ ਆਯੋਜਿਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਵਾਤਾਵਰਨ ਸਥਿਰਤਾ ਦੇ ਲਈ ਸਮੂਹਿਕ ਜਤਨ ਕਰਨ ਲਈ ਪ੍ਰੇਰਿਤ ਕੀਤਾ।

ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਣ ਵਾਲੇ ਸਰਪੰਚ ਸਨ :-ਰਜਿੰਦਰ ਕੌਰ ਥੇਰਾ- ਨਿਰਵਾਚਨ ਖੇਤਰ ਪ੍ਰਭਾਰੀ, ਜਲੰਧਰ ਕੈਂਟ, ਸ਼੍ਰੀ ਬਚਿੰਦਰ ਸਿੰਘ ਭੁੱਲਰ- ਬਲੋਕ ਪ੍ਰਧਾਨ ਜਲੰਧਰ ਕੈਂਟ ਹਲਕਾ, ਸ਼੍ਰੀਮਤੀ ਅਮਨਦੀਪ ਕੌਰ- ਸਰਪੰਚ, ਨਾਨਕ ਪਿੰਡ, ਸ੍ਰੀ ਸਤਨਾਮ ਸਿੰਘ ਸਰਪੰਚ,- ਭੋਡੇ ਸਪਰਾਈ, ਸ੍ਰੀ ਵਿਜੇ ਕੁਮਾਰ -ਸਰਪੰਚ ਸ਼ਾਹਪੁਰ, ਸ੍ਰੀ ਤਰਸੇਮ ਲਾਲ-ਸਰਪੰਚ ਸ਼ਾਹਪੁਰ ,ਸ੍ਰੀ ਮਲਕਰਾਜ ,ਸ਼੍ਰੀ ਸੰਦੀਪ ਬਸੂ, ਸਰਪੰਚ -ਦਿਵਾਲੀ ,ਸ਼੍ਰੀ ਨੱਥਾ ਸਿੰਘ ਸਰਪੰਚ -ਚੰਨਨਪੁਰ ਅਤੇ ਸ੍ਰੀ ਗੁਰਵਿੰਦਰ ਪਾਲ ਸਿੰਘ, ਸਰਪੰਚ- ਜਮਸ਼ੇਰ ਖਾਸ ਧੰਨਵਾਦ ਦੇ ਰੂਪ ਵਿੱਚ ਸਕੂਲ ਦੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਇਹ ਪ੍ਰਦਰਸ਼ਨੀ ਇੱਕ ਵੱਡੀ ਸਫਲਤਾ ਸੀ। ਜਿਸ ਨੇ ਜਾਗਰੂਕਤਾ ਨੂੰ ਵਧਾਵਾ ਦਿੱਤਾ ਅਤੇ ਹਰੇ ਭਰੇ ਭਵਿੱਖ ਦੇ ਨਿਰਮਾਣ ਦੇ ਦਿਸ਼ਾ ਵੱਲ ਸਮੂਹਿਕ ਜਤਨ ਲਈ ਪ੍ਰੇਰਿਤ ਕੀਤਾ। ਮੰਨੇ ਪਰਮੰਨੇ ਵਿਅਕਤੀਆਂ ਨੇ ਸਕੂਲ ਦੇ ਇਸ ਜਤਨ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪ੍ਰਦਰਸ਼ਿਤ ਰਚਨਾਤਮਕ ਸਮਰਪਣ ਅਤੇ ਸਮਾਜਿਕ ਜਿੰਮੇਦਾਰੀ ਦੀ ਪ੍ਰਸ਼ੰਸਾ ਕੀਤੀ ਗਈ।

error: Content is protected !!