ਪਾਕਿਸਤਾਨ ਨੂੰ ਭੇਜਦੇ ਸੀ ਖੂਫੀਆ ਜਾਣਕਾਰੀ, ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਫੌਜੀ

ਪਾਕਿਸਤਾਨ ਨੂੰ ਭੇਜਦੇ ਸੀ ਖੂਫੀਆ ਜਾਣਕਾਰੀ, ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਫੌਜੀ

ਪਟਿਆਲਾ (ਵੀਓਪੀ ਬਿਊਰੋ) ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਾ ਕੇ ਭਾਰਤ ਭੇਜਣ ਵਾਲੇ ਕੁਝ ਫੌਜੀਆਂ ਨੂੰ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਨ੍ਹਾ ਦੇ ਇੱਕ ਹੋਰ ਸਾਥੀ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਸੰਦੀਪ ਸਿੰਘ ਵੀ ਫੌਜ ਦਾ ਮੁਲਾਜ਼ਮ ਹੈ ਅਤੇ ਇਸ ਵੇਲੇ ਨਾਸਿਕ ਪੋਸਟਡ ਹੈ, ਜੋ ਕਿ ਹੁਣ ਛੁੱਟੀ ’ਤੇ ਸੀ।

ਦੋਸ਼ ਹੈ ਕਿ ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਫੌਜ ਦੀਆਂ ਵੱਖ-ਵੱਖ ਯੂਨਿਟਾਂ ਅਤੇ ਬ੍ਰਿਗੇਡਾਂ ਦੀ ਖੁਫੀਆ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਭੇਜਦਾ ਸੀ। ਸੰਦੀਪ ਸਿੰਘ ਕੋਲੋਂ 3 ਮੋਬਾਇਲ ਫੋਨ ਹਾਸਿਲ ਕੀਤੇ ਗਏ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਹਜੇ ਇੱਕ ਹੋਰ ਸਾਥੀ ਹੈ, ਜੋ ਗ੍ਰਿਫ਼ਤਾਰ ਕਰਨਾ ਬਾਕੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

error: Content is protected !!