ਡੌਂਕੀ ਲਗਾ ਕੇ ਅਮਰੀਕਾ ਜਾਂਦੇ ਪੰਜਾਬੀ ਨੌਜਵਾਨ ਦੀ ਰਸਤੇ ‘ਚ ਹੀ ਹੋਈ ਮੌ+ਤ

ਡੌਂਕੀ ਲਗਾ ਕੇ ਅਮਰੀਕਾ ਜਾਂਦੇ ਪੰਜਾਬੀ ਨੌਜਵਾਨ ਦੀ ਰਸਤੇ ‘ਚ ਹੀ ਹੋਈ ਮੌ+ਤ

Punjab, ajnala, dunky, death

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਨੌਜਵਾਨ ਦੀ ਅਮਰੀਕਾ ਡੌਂਕੀ ਲਗਾਕੇ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 33 ਸਾਲਾਂ ਨੌਜਵਾਨ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਜਾਂਦੇ ਸਮੇਂ ਰਸਤੇ ‘ਚ ਗੁਆਟੇਮਾਲਾ ਨੇੜੇ ਨੌਜਵਾਨ ਦੀ ਮੌਤ ਹੋ ਗਈ।

ਮੁੱਢਲੀ ਜਾਣਕਾਰੀ ਦੇ ਮੁਤਾਬਕ 6 ਸਾਲ ਪਹਿਲਾ ਵਰਕਰ ਪਰਮਟ ‘ਤੇ ਉਕਤ ਨੌਜਵਾਨ ਇੰਗਲੈਂਡ ਗਿਆ ਸੀ, ਜਿੱਥੋਂ ਉਹ ਵਾਪਸ ਆ ਗਿਆ ਸੀ ਅਤੇ ਫਿਰ ਉਹ ਨੌਜਵਾਨ ਅਮਰੀਕਾ ਜਾਣ ਦਾ ਚਾਹਵਾਨ ਸੀ। ਜਿੱਥੇ ਹੁਣ ਘਰ ਤੋਂ 3 ਮਹੀਨੇ ਪਹਿਲਾ ਘਰੋਂ ਉਹ ਅਮਰੀਕਾ ਲਈ ਇਕ ਏਜੰਟ ਦੇ ਜਰੀਏ ਅਮਰੀਕਾ ਜਾ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਗੁਆਟੇਮਾਲਾ ਨੇੜੇ ਉਸ ਨੂੰ ਹਾਰਟ ਅਟੈਕ ਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜਿਸ ਦੀ ਜਾਣਕਾਰੀ ਉਸ ਦੇ ਨਾਲ ਵਾਲੇ ਸਾਥੀਆਂ ਨੇ ਫੋਨ ‘ਤੇ ਪਰਿਵਾਰ ਨੂੰ ਦਿੱਤੀ ਕਿ ਉਨ੍ਹਾਂ ਦੇ ਗੁਰਪ੍ਰੀਤ ਦੀ ਮੌਤ ਹੋ ਗਈ ਹੈ।

ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਪਰਿਵਾਰ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।

error: Content is protected !!