ਅਮਰੀਕਾ ਤੋਂ ਕੱਢਿਆ ਤਾਂ ਜੀਜੇ ਨਾਲ ਮਿਲ ਕੇ ਲੁੱਟ ਲਿਆ ਮਨੀ ਐਕਸਚੇਂਜ, ਹੁਣ ਖਾਊ ਜੇਲ੍ਹ ਦੀ ਹਵਾ

ਅਮਰੀਕਾ ਤੋਂ ਕੱਢਿਆ ਤਾਂ ਜੀਜੇ ਨਾਲ ਮਿਲ ਕੇ ਲੁੱਟ ਲਿਆ ਮਨੀ ਐਕਸਚੇਂਜ, ਹੁਣ ਖਾਊ ਜੇਲ੍ਹ ਦੀ ਹਵਾ

Punjab, jalandhar, crime

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਲੁੱਟ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸ਼ਖਸ ਨੇ ਜੋ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਉਸਨੇ ਆਪਣੇ ਜੀਜੇ ਦੇ ਦੋਸਤ ਨਾਲ ਮਿਲ ਕੇ ਮਨੀ ਐਕਸਚੇਂਜਰ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਲਈ, ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੇ ਜਲਦ ਹੀ ਕਾਬੂ ਕਰ ਲਿਆ। ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 3 ਮੁਲ਼ਜ਼ਮਾਂ ਨੂੰ 13.5 ਲੱਖ ਰੁਪਏ ਤੇ 28,500 ਥਾਈ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।

ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ 5 ਫਰਵਰੀ 2025 ਨੂੰ ਮੋਤਾ ਨਗਰ ਦੇ ਰਹਿਣ ਵਾਲੇ ਮਨੋਜ ਜੈਨ ਨੇ ਥਾਣਾ-6 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਨਾਲ ਕੰਮ ਕਰਦਾ ਹੈ। ਉਸ ਨੇ ਕਿਹਾ ਸੀ ਕਿ 5 ਫਰਵਰੀ 2025 ਨੂੰ ਸ਼ਾਮ 6 ਵਜੇ ਉਹ ਸਕੂਟਰੀ ’ਤੇ ਘਰ ਜਾ ਰਿਹਾ ਸੀ ਕਿ ਗ੍ਰੀਨ ਪਾਰਕ ਨੇੜੇ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਸ ’ਤੇ ਦਾਤਰ ਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।

ਮੁਲਜ਼ਮਾਂ ਨੇ ਉਸ ਕੋਲੋਂ 13.6 ਲੱਖ ਰੁਪਏ ਦੀ ਨਕਦੀ, 28,500 ਥਾਈ ਕਰੰਸੀ ਤੇ ਇਕ ਆਈਫੋਨ ਖੋਹ ਲਿਆ। ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਏਸੀਪੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਸੁਰਿੰਦਰ ਕੁਮਾਰ ਦੀ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਹਰਪ੍ਰੀਤ ਸਿੰਘ ਲੱਖਾਂ ਰੁਪਏ ਖਰਚ ਕੇ 2024 ’ਚ ਅਮਰੀਕਾ ਗਿਆ ਸੀ। ਉਸ ਨੂੰ ਉੱਥੇ ਕੰਮ ਨਹੀਂ ਮਿਲਿਆ ਇਸ ਲਈ ਉਹ ਛੇ ਮਹੀਨਿਆਂ ਬਾਅਦ ਵਾਪਸ ਆਇਆ। ਅਜਿਹੇ ’ਚ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਉਹ ਇਸ ਦੀ ਭਰਪਾਈ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਅਜਿਹੇ ’ਚ ਉਸ ਨੇ ਆਪਣੇ ਜੀਜੇ ਗੁਰਬਹਾਰ ਸਿੰਘ ਤੇ ਆਪਣੇ ਦੋਸਤ ਹਰਸ਼ ਨਾਲ ਗੱਲ ਕੀਤੀ ਜਿਸ ਨੇ 2024 ’ਚ ਹੀ ਬਾਰ੍ਹਵੀਂ ਪਾਸ ਕੀਤੀ ਸੀ, ਦੇ ਨਾਲ ਗੱਲ ਕੀਤੀ ਤੇ ਲੁੱਟ ਦੀ ਯੋਜਨਾ ਬਣਾਈ। ਲੁੱਟ ਕਰ ਤਾਂ ਲਈ ਪਰ ਇਹ ਸਭ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ। ਉਥੋਂ ਉਸ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!