ਕਾਰ ਦੀ ਟੱਕਰ ‘ਚ ਮੋਟਰਸਾਇਕਲ ਸਵਾਰ ਸਹੁਰਾ ਤੇ ਜਵਾਈ ਦੀ ਮੌ+ਤ

ਕਾਰ ਦੀ ਟੱਕਰ ‘ਚ ਮੋਟਰਸਾਇਕਲ ਸਵਾਰ ਸਹੁਰਾ ਤੇ ਜਵਾਈ ਦੀ ਮੌ+ਤ

Punjab, mansa, accident

ਮਾਨਸਾ (ਵੀਓਪੀ ਬਿਊਰੋ) ਮਾਨਸਾ ਜ਼ਿਲ੍ਹੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਹੀ ਲੋਕ ਰਿਸ਼ਤੇ ਵਿੱਚ ਇੱਕ ਦੂਜੇ ਦੇ ਸਹੁਰਾ ਤੇ ਜਵਾਈ ਲੱਗਦੇ ਸਨ ਹਾਦਸੇ ਤੋਂ ਬਾਅਦ ਘਰ ਵਿੱਚ ਸੱਥਰ ਵਿਛ ਗਏ ਨੇ ਸਾਰੇ ਪਾਸੇ ਮਾਹੌਲ ਗਮਗੀਨ ਹੋਇਆ ਪਿਆ ਹੈ।

ਕਸਬਾ ਭੀਖੀ ‘ਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦੌਰਾਨ 2 ਜਣਿਆਂ ਦੀ ਮੌਤ ਹੋ ਗਈ। ਦੋਹਾਂ ਮ੍ਰਿਤਕਾਂ ਦੀ ਪਛਾਣ ਸੁਖਦੇਵ ਖ਼ਾਨ 58 ਅਤੇ ਫ਼ਰਮਾਨ ਖ਼ਾਨ 35 ਵਾਸੀ ਭੀਖੀ ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਆਪਸ ’ਚ ਸਹੁਰਾ, ਜਵਾਈ ਲੱਗਦੇ ਸਨ। ਦੋਵੇਂ ਮੋਟਰਸਾਈਕਲ ’ਤੇ ਕੰਮ ਤੋਂ ਘਰ ਨੂੰ ਪਰਤ ਰਹੇ ਸਨ ਕਿ ਅਚਾਨਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਇਸ ਦੌਰਾਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫ਼ਿਲਹਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਮਾਨਸਾ ਭੇਜ ਦਿੱਤਾ ਹੈ। ਪੁਲਿਸ ਵੱਲੋਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

error: Content is protected !!