ਡਾਕਟਰਾਂ ਨੇ ਹੀ ਮਾਂ ਤੋਂ ਵੱਖ ਕਰ’ਤੀ ਨਵ-ਜੰਮੀ ਧੀ, ਡਿਲੀਵਰੀ ਤੋਂ ਬਾਅਦ ਹੀ ਅੱਗੇ ਵੇਚੀ

ਡਾਕਟਰਾਂ ਨੇ ਹੀ ਮਾਂ ਤੋਂ ਵੱਖ ਕਰ’ਤੀ ਨਵ-ਜੰਮੀ ਧੀ, ਡਿਲੀਵਰੀ ਤੋਂ ਬਾਅਦ ਹੀ ਅੱਗੇ ਵੇਚੀ

Punjab, amritsar, crime

ਅੰਮ੍ਰਿਤਸਰ (ਵੀਓਪੀ ਬਿਊਰੋ) ਕਹਿੰਦੇ ਨੇ ਡਾਕਟਰ ਭਗਵਾਨ ਦਾ ਦੂਜਾ ਰੂਪ ਹੁੰਦਾ ਹੈ ਪਰ ਕੁਝ ਡਾਕਟਰ ਹੀ ਮੈਡੀਕਲ ਲਾਈਨ ਉੱਤੇ ਕਲੰਕ ਲਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਡਾਕਟਰਾਂ ਨੇ ਇੱਕ ਔਰਤ ਦੀ ਧੀ ਹੀ ਅੱਗੇ ਵੇਚ ਦਿੱਤੀ।

ਔਰਤ ਦੀ ਡਿਲੀਵਰੀ ਇਸ ਹਸਪਤਾਲ ਵਿੱਚ ਹੋਈ ਸੀ ਅਤੇ ਉਸੀ ਨਵਜੰਮੀ ਧੀ ਨੂੰ ਡਾਕਟਰਾਂ ਨੇ ਆਸ਼ਾ ਵਰਕਰਾਂ ਦੇ ਨਾਲ ਮਿਲ ਕੇ ਕਿਸੇ ਨੂੰ ਵੇਚ ਦਿੱਤਾ, ਜਿਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਕਰੀਬ ਕਰੀਬ ਚਾਰ ਮਹੀਨਿਆਂ ਬਾਅਦ ਜਾ ਕੇ ਮਾਂ ਨੂੰ ਇੱਕ ਉਮੀਦ ਜਾਗੀ ਹੈ। ਜਦੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮਾਂ ਨੂੰ ਆਪਣੀ ਧੀ ਮਿਲਦੀ ਹੈ ਅਤੇ ਡਾਕਟਰਾਂ ਨੂੰ ਸਜ਼ਾ ਮਿਲਦੀ ਹੈ।

12 ਅਕਤੂਬਰ 2024 ਨੂੰ ਥਾਣਾ ਲੋਪੋਕੇ ਦੇ ਪਿੰਡ ਰਾਣੀਆਂ ਦੀ ਵਸਨੀਕ ਸੀਮਾ ਕੌਰ ਦੇ ਘਰ ਇਕ ਧੀ ਦਾ ਜਨਮ ਹੋਇਆ, ਪਰ ਉਸ ਨੇ ਅੱਜ ਤੱਕ ਆਪਣੀ ਧੀ ਦਾ ਮੂੰਹ ਵੀ ਨਹੀਂ ਦੇਖਿਆ। ਕਿਉਂਕਿ ਜਿਸ ਹਸਪਤਾਲ ’ਚ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ, ਉਸ ਦੇ ਮਾਲਕ ਡਾਕਟਰ ਨੇ ਦੋ ਆਸ਼ਾ ਵਰਕਰਾਂ ਨਾਲ ਮਿਲ ਕੇ ਉਸ ਦੀ ਧੀ ਵੇਚ ਦਿੱਤੀ ਸੀ। ਔਰਤ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ, ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਆਸ਼ਾ ਵਰਕਰ ਸੰਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

 

 

error: Content is protected !!