ਭਲਕੇ ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚੇਗਾ ਜਹਾਜ਼, CM ਭਗਵੰਤ ਮਾਨ ਕਰਨਗੇ ਰਿਸੀਵ

ਭਲਕੇ ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚੇਗਾ ਜਹਾਜ਼, CM ਭਗਵੰਤ ਮਾਨ ਕਰਨਗੇ ਰਿਸੀਵ

ਵੀਓਪੀ ਬਿਊਰੋ -Punjab, Deport, us, mann

ਅਮਰੀਕਾ ਤੋਂ ਕੱਲ ਇੱਕ ਹੋਰ ਗਰੁੱਪ ਡਿਪੋਰਟ ਹੋ ਕੇ ਭਾਰਤ ਵਾਪਿਸ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 100 ਤੋਂ ਵੱਧ ਲੋਕ ਸ਼ਾਮਲ ਹਨ, ਜਿਨਾਂ ਨੂੰ ਅਮਰੀਕਾ ਨੇ ਦੇਸ਼ ਨਿਕਾਲਾ ਦੇ ਦਿੱਤਾ ਹੈ। ਅਮਰੀਕਾ ਤੋਂ ਭਾਰਤੀਆਂ ਨੂੰ ਲੈ ਕੇ ਆ ਰਿਹਾ ਇਹ ਜਹਾਜ਼ ਵੀ ਅੰਮ੍ਰਿਤਸਰ ਏਅਰਪੋਰਟ ‘ਤੇ ਉੱਤਰੇਗਾ।

ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਾਪਸ ਆਉਣ ਵਾਲੇ ਭਾਰਤੀਆਂ ਨੂੰ ਏਅਰਪੋਰਟ ‘ਤੇ ਰਿਸੀਵ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ। ਮੁੱਖ ਮੰਤਰੀ ਇਸ ਲਈ ਵੀ ਜਾਣਗੇ ਕਿਉਂਕਿ ਅਮਰੀਕਾ ਤੋਂ ਕੱਢੇ ਭਾਰਤੀਆਂ ਵਿੱਚੋਂ ਕਾਫੀ ਲੋਕ ਪੰਜਾਬ ਦੇ ਵੀ ਹਨ।

ਅਮਰੀਕਾ ਤੋਂ ਡਿਪੋਰਟ ਕੀਤੇ ਗਏ 119 ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਦੋ ਉਡਾਣਾਂ 15 ਅਤੇ 16 ਫਰਵਰੀ ਨੂੰ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਉਡਾਣਾਂ ਸਵੇਰੇ 10:05 ਵਜੇ ਉਤਰਨਗੀਆਂ।

ਇਨ੍ਹਾਂ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਪੰਜਾਬ ਤੋਂ ਹਨ। ਜਾਣਕਾਰੀ ਅਨੁਸਾਰ, ਇਨ੍ਹਾਂ ਵਿੱਚ ਪੰਜਾਬ ਤੋਂ 67, ਹਰਿਆਣਾ ਤੋਂ 33, ਗੁਜਰਾਤ ਤੋਂ 8, ਉੱਤਰ ਪ੍ਰਦੇਸ਼ ਤੋਂ 3, ਮਹਾਰਾਸ਼ਟਰ ਤੋਂ 2, ਗੋਆ ਤੋਂ 2, ਰਾਜਸਥਾਨ ਤੋਂ 2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਸ਼ਾਮਲ ਹੈ।

error: Content is protected !!