45 ਲੱਖ ਦਾ ਕਰਜ਼ ਲੈ ਕੇ ਕੈਨੇਡਾ ਭੇਜੀ ਨੂੰਹ, ਜਹਾਜ਼ ਲੈਂਡ ਕਰਦੇ ਹੀ ਮੁਕਰੀ

45 ਲੱਖ ਦਾ ਕਰਜ਼ ਲੈ ਕੇ ਕੈਨੇਡਾ ਭੇਜੀ ਨੂੰਹ, ਜਹਾਜ਼ ਲੈਂਡ ਕਰਦੇ ਹੀ ਮੁਕਰੀ

ਲੁਧਿਆਣਾ (ਵੀਓਪੀ ਬਿਊਰੋ) Punjab, ludhiana, crime
ਵਿਦੇਸ਼ ਜਾਣ ਦਾ ਰੁਝਾਨ ਪੰਜਾਬੀਆਂ ਵਿੱਚ ਕਾਫੀ ਵੱਧ ਹੈ। ਇਕ ਪਾਸੇ ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਧੜੱਲੇ ਨਾਲ ਕੱਢ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬੀ ਹਾਲੇ ਵੀ ਵਿਦੇਸ਼ ਜਾਣ ਲਈ ਉਤਾਵਲੇ ਹੀ ਹਨ। ਲੁਧਿਆਣਾ ਤੋਂ ਇੱਕ ਹੋਰ ਅਜਿਹਾ ਮਾਮਲਾ ਆਇਆ ਹੈ, ਜਿੱਥੇ ਵਿਦੇਸ਼ ਜਾਣ ਦੀ ਆਸ ਵਿੱਚ ਬੈਠੇ ਪਰਿਵਾਰ ਨੇ ਆਪਣਾ ਲੱਖਾਂ ਰੁਪਏ ਦਾ ਨੁਕਸਾਨ ਕਰ ਲਿਆ। ਪੁੱਤਰ ਦੇ ਚੰਗੇ ਭਵਿੱਖ ਲਈ ਕਰਜ਼ਾ ਚੁੱਕ ਕੇ ਨੂੰਹ ‘ਤੇ 45 ਲੱਖ ਰੁਪਏ ਖਰਚਿਆ। ਨੂੰਹ ਇੰਨੀ ਚਲਾਕ ਨਿਕਲੀ ਕਿ ਕੈਨੇਡਾ ਲਿਜਾ ਕੇ ਪਤੀ ਨੂੰ ਬੁਲਾਉਣਾ ਹੀ ਛੱਡ ਦਿੱਤਾ। ਕਰਜ਼ੇ ਦੀ ਮਾਰ ਹੇਠ ਦੱਬੇ ਪਰਿਵਾਰ ਨੇ ਸੰਬੰਧਿਤ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ।

ਇਹ ਮਾਮਲਾ ਲੁਧਿਆਣਾ ਦੇ ਪਿੰਡ ਢੈਪਈ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਆਪਣੇ ਬੇਟੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਗਈ ਕੁੜੀ ਦੀ ਪੜ੍ਹਾਈ ਉੱਪਰ ਲਗਭਗ 45 ਲੱਖ ਰੁਪਏ ਖਰਚ ਕੀਤੇ। ਵਿਆਹ ਡੇਢ ਮਹੀਨੇ ਮਗਰੋਂ ਲੜਕੀ ਕਨੇਡਾ ਚਲੀ ਗਈ ਅਤੇ ਤਕਰੀਬਨ ਚਾਰ ਮਹੀਨੇ ਬਾਅਦ ਮੁੰਡੇ ਨੂੰ ਵੀ ਬੁਲਾਇਆ। ਪਰ ਉੱਥੇ ਜਾ ਕੇ ਮੁੰਡੇ ਨਾਲ ਨਹੀਂ ਰਹੀ ਅਤੇ ਤਲਾਕ ਦਾ ਕੇਸ ਲਗਾ ਦਿੱਤਾ । ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ। ਜਿੱਥੇ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। । ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ਉੱਥੇ ਹੀ ਮੁੰਡੇ ਦੀ ਮਾਂ ਦੀਆਂ ਅੱਖਾਂ ਵਿੱਚੋਂ ਅੱਜ ਵੀ ਹੰਜੂ ਨਹੀਂ ਰੁਕ ਰਹੇ ਜਿਸ ਨੇ ਕਿਹਾ ਕਿ ਵਿਆਹ ਤੋਂ ਤਕਰੀਬਨ ਇੱਕ ਮਹੀਨਾ ਬਾਅਦ ਕੁੜੀ ਵਿਦੇਸ਼ ਚਲੀ ਗਈ ਅਤੇ 20 ਦਿਨ ਦੇ ਕਰੀਬ ਉਹ ਉਹਨਾਂ ਕੋਲ ਰਹੀ ਸੀ ਜਿਸ ਦੌਰਾਨ ਮੁੰਡਾ ਅਤੇ ਕੁੜੀ ਚੰਡੀਗੜ੍ਹ ਘੁੰਮਣ ਲਈ ਵੀ ਗਏ ਸੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾ ਕੇ ਵੀ ਫੋਨ ਕਰਦੀ ਸੀ ਪਰ ਮੁੰਡੇ ਦੇ ਜਾਣ ਤੋਂ ਬਾਅਦ ਉਸਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਮੁੰਡੇ ਦਾ ਨੰਬਰ ਵੀ ਬਲੋਕ ਕਰ ਦਿੱਤਾ ਅਤੇ ਤਲਾਕ ਦਾ ਕੇਸ ਲਗਾ ਦਿੱਤਾ ਹੈ। । ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉੱਥੇ ਹੀ ਮੁੰਡੇ ਦੇ ਪਿਤਾ ਤੇ ਮੁੰਡੇ ਦੇ ਚਾਚੇ ਨੇ ਦੱਸਿਆ ਕੀ ਉਹਨਾਂ ਨੇ ਆਪਣੀ ਜਮੀਨ ਗਹਿਣੇ ਧਰ ਕੇ 45 ਲੱਖ ਰੁਪਆ ਕੁੜੀ ਉੱਪਰ ਖਰਚ ਕੀਤਾ ਸੀ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਕੁੜੀ ਨੇ ਪਹਿਲਾਂ ਵੀ ਕਿਸੇ ਨਾਲ ਠੱਗੀ ਕੀਤੀ ਸੀ ਜਿਸ ਨੂੰ ਉਹਨਾਂ ਵੱਲੋਂ ਦਿੱਤੇ ਗਏ ਪੈਸੇ ਦੇ ਕੇ ਰਾਜ਼ੀਨਾਮਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਮੁੰਡੇ ਨੂੰ ਬੁਲਾਉਣ ਤੋਂ ਬਾਅਦ ਉਸ ਉਸ ਦਾ ਫੋਨ ਵੀ ਨਹੀਂ ਚੁੱਕਿਆ ਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਖੀਰ ਵਿੱਚ ਉਹਨਾਂ ਪੁਲਿਸ ਨੂੰ ਕੰਪਲੇਟ ਕੀਤੀ ਜਿੱਥੇ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੀ ਸਾਰੀ ਜਮੀਨ ਗਹਿਣੇ ਰੱਖ ਕੇ ਅਤੇ ਲੋਕਾਂ ਤੋਂ ਉਧਾਰੇ ਪੈਸੇ ਫੜ ਕੇ ਮੁੰਡੇ ਤੇ ਖਰਚ ਕੀਤੇ ਸਨ ਤਾਂ ਜੋ ਮੁੰਡੇ ਦਾ ਭਵਿੱਖ ਸੰਵਰ ਸਕੇ।

error: Content is protected !!