ਰੋਜ਼ੀ-ਰੋਟੀ ਦੀ ਭਾਲ ‘ਚ ਦੁਬਈ ਗਏ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌ+ਤ

ਰੋਜ਼ੀ-ਰੋਟੀ ਦੀ ਭਾਲ ‘ਚ ਦੁਬਈ ਗਏ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌ+ਤ

ਅਜਨਾਲਾ ( ਵੀਓਪੀ ਬਿਊਰੋ) ਪੰਜਾਬ ਦੀ ਜ਼ਿਆਦਾ ਆਬਾਦੀ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁਖ ਕਰਦੀ ਹੈ। ਕਈ ਘਰ ਦੇ ਹਾਲਾਤ ਸੁਧਾਰਨ ਘਰੋਂ ਬਾਹਰ ਵਿਦੇਸ਼ ਜਾਂਦੇ ਹਨ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤਾਰ ਦਿੰਦੇ ਨੇ ਪਰ ਕਈ ਵੀ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਹੁੰਦਾ ਹੈ ਅਤੇ ਜੋ ਇਨਸਾਨ ਨੇ ਸੋਚਿਆ ਹੁੰਦਾ ਹੈ, ਉਹ ਨਹੀਂ ਹੁੰਦਾ।

ਰੋਜ਼ੀ-ਰੋਟੀ ਖਾਤਰ ਅਜਨਾਲੇ ਤੋਂ ਆਪਣਾ ਪਰਿਵਾਰ ਛੱਡ ਕੇ ਦੁਬਈ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਤਰ੍ਹਾਂ ਮ੍ਰਿਤਕ ਕਿੱਕਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ 17 ਜਨਵਰੀ ਨੂੰ ਰੋਜ਼ੀ ਰੋਟੀ ਖਾਤਰ ਨੌਕਰੀ ਦੀ ਭਾਲ ਦੇ ਵਿੱਚ ਦੁਬਈ ਗਿਆ ਸੀ ਅਤੇ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਹਜੇ ਉਸਦੇ ਪਤੀ ਨੂੰ ਦੁਬਈ ਗਏ ਨੂੰ ਇੱਕ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ ਅਤੇ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਕਿੱਕਰ ਸਿੰਘ ਦੀ ਮ੍ਰਿਤਿਕ ਦੇਹ ਨੂੰ ਭਾਰਤ ਲਿਆਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਹ ਅਖੀਰਲੀਆਂ ਬਣਦੀਆਂ ਰਸਮਾਂ ਕਰ ਸਕਣ।

ਦੂਜੇ ਪਾਸੇ ਮ੍ਰਿਤਕ ਕਿੱਕਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਇਸ ਸਬੰਧ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵੀ ਮੁਲਾਕਾਤ ਕੀਤੀ ਹੈ। ਅਤੇ ਉਹਨਾਂ ਨੇ ਵੀ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਇੱਕ ਦੋ ਦਿਨਾਂ ਵਿੱਚ ਹੀ ਕੋਸ਼ਿਸ਼ ਕਰਕੇ ਮ੍ਰਿਤਕ ਦੀ ਦੇਹ ਭਾਰਤ ਲਿਆਂਦੀ ਜਾਵੇਗੀ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਪਤਨੀ ਲਈ ਨੌਕਰੀ ਦੀ ਵੀ ਗੁਹਾਰ ਲਗਾਈ ਹੈ।

error: Content is protected !!