ਅਮਰੀਕਾ ਤੋਂ ਕੱਢੇ 116 ਹੋਰ ਭਾਰਤੀ ਅੱਧੀ ਰਾਤ ਨੂੰ ਪਹੁੰਚੇ ਅੰਮ੍ਰਿਤਸਰ, 67 ਪੰਜਾਬੀ

ਅਮਰੀਕਾ ਤੋਂ ਕੱਢੇ 116 ਹੋਰ ਭਾਰਤੀ ਅੱਧੀ ਰਾਤ ਨੂੰ ਪਹੁੰਚੇ ਅੰਮ੍ਰਿਤਸਰ, 67 ਪੰਜਾਬੀ

 

ਅੰਮ੍ਰਿਤਸਰ (ਵੀਓਪੀ ਬਿਊਰੋ) Punjab, US, deport ਅਮਰੀਕਾ ਤੋਂ ਭਾਰਤੀਆਂ ਨੂੰ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਹੁਣ ਖਬਰ ਸਾਹਮਣੇ ਆਈ ਹੈ ਕੀ ਰਾਤ ਕਰੀਬ 12 ਵਜੇ ਅਮਰੀਕਾ ਤੋਂ ਦੂਜਾ ਜਹਾਜ਼ ਵੀ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਗਿਆ। ਇਸ ਵਿੱਚ 116 ਗੈਰ ਕਾਨੂੰਨੀ ਭਾਰਤੀ ਜੋ ਅਮਰੀਕਾ ਵਿੱਚ ਰਹਿ ਰਹੇ ਸਨ, ਉਹਨਾਂ ਨੂੰ ਵਾਪਸ ਭੇਜ ਦਿੱਤਾ ਅਤੇ ਇਸ ਵਿੱਚ ਕਰੀਬ ਕਰੀਬ 67 ਲੋਕ ਪੰਜਾਬ ਤੋਂ ਸਨ ਅਤੇ ਬਾਕੀ ਹੋਰਾਂ ਸੂਬਿਆਂ ਨਾਲ ਸੰਬੰਧਿਤ ਸਨ।

ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਕਾਫੀ ਸਾਰੇ ਕੈਬਨਿਟ ਮੰਤਰੀ ਏਅਰਪੋਰਟ ‘ਤੇ ਪਹੁੰਚੇ ਅਤੇ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੂੰ ਰਿਸੀਵ ਕੀਤਾ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲੋਕ ਪੰਜਾਬ ਤੋਂ ਹਨ, 67, ਜਦੋਂ ਕਿ 33 ਲੋਕ ਹਰਿਆਣਾ ਤੋਂ ਹਨ। ਇਨ੍ਹਾਂ ਤੋਂ ਇਲਾਵਾ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਦੋ ਗੋਆ-ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹੈ। ਅਮਰੀਕੀ ਜਹਾਜ਼ ਵਿੱਚ ਭਾਰਤੀਆਂ ਦੇ ਨਾਲ, ਕੁਝ ਅਮਰੀਕੀ ਸਰਕਾਰੀ ਅਧਿਕਾਰੀ, ਚਾਲਕ ਦਲ ਦੇ ਮੈਂਬਰ ਅਤੇ ਅਮਰੀਕੀ ਫੌਜ ਦੇ ਕਰਮਚਾਰੀ ਵੀ ਸਨ।

ਅਮਰੀਕਾ ਤੋਂ 157 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਹੋਰ ਉਡਾਣ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇਗੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਐਤਵਾਰ ਨੂੰ ਆਉਣ ਵਾਲੀ ਉਡਾਣ ਕਿਸ ਸਮੇਂ ਉਤਰੇਗੀ।

error: Content is protected !!