18 ਫਰਵਰੀ ਨੂੰ ਅੱਖਾਂ ਦੀ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ

18 ਫਰਵਰੀ ਨੂੰ ਅੱਖਾਂ ਦੀ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ

ਜਲੰਧਰ (ਵੀਓਪੀ ਬਿਊਰੋ) Eyes, jalandhar, camp ਇਨਸਾਨੀਅਤ ਦਾ ਭਲਾ ਚਾਹੁਣ ਵਾਲੇ ਸਮਾਜ ਸੇਵੀ ਸਮੇਂ-ਸਮੇਂ ‘ਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਤਾਂ ਜੋ ਲੋੜਵੰਦਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਆਵੇ ਅਤੇ ਉਹ ਆਪਣਾ ਇਲਾਜ ਜਾਂ ਸਹਾਇਤਾ ਪ੍ਰਾਪਤ ਕਰ ਸਕਣ। ਇਸੇ ਤਹਿਤ ਹੁਣ ਜਲੰਧਰ ਵਿੱਚ ਅੱਖਾਂ ਦੇ ਅਪਰੇਸ਼ਨ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਮੁਫਤ ਚੈਕਅਪ ਕੈਂਪ ਲਾਇਆ ਜਾ ਰਿਹਾ ਹੈ।

ਇਹ ਕੈਂਪ 18 ਫਰਵਰੀ ਨੂੰ ਜਲੰਧਰ ਦੇ ਦਕੋਹਾ ਵਿਖੇ ਸ੍ਰੀ ਸਾਈ ਕਲੀਨਿਕ ਗਲੀ ਨੰਬਰ ਛੇ ਬਾਬਾ ਬੁੱਢਾ ਜੀ ਇਨਕਲੇਵ ਵਿਖੇ ਲਗਾਇਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਸਵਰਗਵਾਸੀ ਸ੍ਰੀ ਕ੍ਰਿਸ਼ਨ ਲਾਲ ਚਾਵਲਾ ਜੀ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ। ਇਸ ਮੁਫਤ ਕੈਂਪ ਲਈ ਚਾਵਲਾ ਪਰਿਵਾਰ ਨੇ ਸਹਿਯੋਗ ਕੀਤਾ ਹੈ ਅਤੇ ਇਸ ਦੌਰਾਨ ਡਾਕਟਰ ਨਾਲਿਨੀ ਸਕਸੈਨਾ (ਆਈ ਸਪੈਸ਼ਲੀਸਟ) ਅਤੇ ਡਾਕਟਰ ਸੰਜੀਵ ਗੋਇਲ (ਔਰਥੋਪੈਡਿਕਸ) 18 ਫਰਵਰੀ ਨੂੰ ਮਰੀਜ਼ਾਂ ਦਾ ਇਲਾਜ ਕਰਨਗੇ।

 

ਇਸ ਕੈਂਪ ਲਈ ਡਾਕਟਰ ਚਾਵਲਾ ਅਤੇ ਡਾਕਟਰ ਜੇ ਐੱਨ ਚਾਵਲਾ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਸਹਿਯੋਗ ਕੀਤਾ ਜਾਵੇਗਾ। ਇਹ ਕੈਂਪ ਮੰਗਲਵਾਰ 18 ਫਰਵਰੀ 2025 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਦੌਰਾਨ ਮਰੀਜ਼ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਨੇ ਅਤੇ ਲੋੜੀਂਦੇ ਮਰੀਜ਼ਾਂ ਦੇ ਆਪਰੇਸ਼ਨ ਵੀ ਇੱਥੇ ਮੁਫਤ ਕੀਤੇ ਜਾਣਗੇ।

error: Content is protected !!