ਲੁੱਟਾਂ-ਖੋਹ ਕਰਦੇ ‘ਤੇ ਪੈ ਗਏ ਤਿੰਨ ਕੇਸ ਤਾਂ ਘਰਦਿਆਂ ਭੇਜ’ਤਾ ਅਮਰੀਕਾ, ਰਾਤੀ ਡਿਪੋਰਟ ਹੋਇਆ ਸਵੇਰੇ ਪੁਲਿਸ ਨੇ ਚੁੱਕਿਆ

ਲੁੱਟਾਂ-ਖੋਹ ਕਰਦੇ ‘ਤੇ ਪੈ ਗਏ ਤਿੰਨ ਕੇਸ ਤਾਂ ਘਰਦਿਆਂ ਭੇਜ’ਤਾ ਅਮਰੀਕਾ, ਰਾਤੀ ਡਿਪੋਰਟ ਹੋਇਆ ਸਵੇਰੇ ਪੁਲਿਸ ਨੇ ਚੁੱਕਿਆ

 

Punjab, ludhiana, deport, news
ਲੁਧਿਆਣਾ (ਵੀਓਪੀ ਬਿਊਰੋ) ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ, ਜਿਸ ਤਹਿਤ ਵੱਖ ਵੱਖ ਦੇਸ਼ਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਲੋਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ। ਇਸੇ ਮੁਹਿੰਮ ਤਹਿਤ ਪੰਜਾਬ ਅਤੇ ਭਾਰਤ ਦੇ ਵੀ ਕਈ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ।


ਹੁਣ ਤੱਕ ਤਿੰਨ ਜਹਾਜ਼ ਅਮਰੀਕਾ ਨੇ ਭਾਰਤ ਵਾਪਸ ਭੇਜ ਦਿੱਤੇ ਹਨ, ਜਿਨਾਂ ਵਿੱਚੋਂ ਇੱਕ ਬੀਤੀ ਰਾਤ ਹੀ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਇਆ ਹੈ, ਜਿਸ ਵਿੱਚ 112 ਭਾਰਤੀ ਸਵਾਰ ਸਨ। ਫਰਜੀ ਏਜਂਟਾਂ ਦੇ ਝਾਂਸੇ ਵਿੱਚ ਆ ਕੇ 50-50 ਲੱਖ ਰੁਪਏ ਲਾ ਕੇ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੀ ਨੌਜਵਾਨਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਉਹ ਆਪਣੇ ਸੁਪਨੇ ਪੂਰੇ ਕੀਤੇ ਬਿਨਾਂ ਹੀ ਆਪਣੇ ਘਰ ਵਾਪਸ ਪਰਤ ਆਏ ਹਨ।

ਹੁਣ ਇਹਨਾਂ ਵਿੱਚੋਂ ਕੁਝ ਮਾਮਲੇ ਅਜਿਹੇ ਵੀ ਸਾਹਮਣੇ ਆ ਰਹੇ ਨੇ ਜੋ ਕਿ ਅਪਰਾਧਿਕ ਅਨਸਰ ਸਨ ਜਿਨਾਂ ਤੇ ਪੰਜਾਬ ਵਿੱਚ ਕਈ ਜਗ੍ਹਾ ਕੇਸ ਚੱਲਦੇ ਸਨ। ਕਈ ਮਾਮਲੇ ਵਿੱਚ ਲੋੜੀਂਦੇ ਸਨ ਉਹ ਵੀ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਿਦੇਸ਼ ਦਾ ਰੂਪ ਕਰ ਚੁੱਕੇ ਸਨ। ਪਰ ਹੁਣ ਜਦ ਹੀ ਉਹਨਾਂ ਦੀ ਵਾਪਸੀ ਹੋ ਰਹੀ ਹੈ ਤਾਂ ਪੰਜਾਬ ਪੁਲਿਸ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗਿਰਫਤਾਰ ਕਰ ਰਹੀ ਹੈ।


ਬੀਤੇ ਦਿਨੀ ਪਟਿਆਲਾ ਦੇ ਦੋ ਭਰਾਵਾਂ ਨੂੰ ਕਤਲ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਡਿਪੋਰਟ ਹੁੰਦੇ ਸੀ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਲੁਧਿਆਣਾ ਦੇ ਥਾਣਾ ਜਮਾਲਪੁਰ ਦੇ ਅਧੀਨ ਪੈਂਦੇ ਪਿੰਡ ਸਸਰਾਲੀ ਦੇ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਬੀਤੀ ਰਾਤ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਉੱਤੇ ਲੁੱਟ-ਖੋਹ ਅਤੇ ਸਨੈਚਿੰਗ ਦੇ ਕਈ ਮਾਮਲੇ ਦਰਜ ਸਨ ਅਤੇ ਇਹ ਲੋੜਿੰਦਾ ਸੀ।


ਮਾਮਲਾ ਦਰਜ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਉਕਤ ਨੌਜਵਾਨ ਏਜੰਟ ਨਾਲ ਗੱਲ ਕਰਕੇ ਪੈਸੇ ਖਰਚ ਕੇ ਬਾਹਰ ਚਲਾ ਗਿਆ ਪਰ ਕਹਿੰਦੇ ਨੇ ਕਰਮ ਛੱਡਦੇ ਨਹੀਂ ਨੇ ਅਤੇ ਉਹਨਾਂ ਕਰਮਾਂ ਦਾ ਫਲ ਹੀ ਮਿਲਿਆ ਕਿ ਉਹ ਨੌਜਵਾਨ ਜੋ ਕਿ ਪੰਜਾਬ ਪੁਲਿਸ ਲਈ ਲੋੜੀਂਦਾ ਸੀ ਉਹ ਵਾਪਸ ਡਿਪੋਰਟ ਹੋਕੇ ਆਪਣੇ ਘਰ ਪਹੁੰਚਾ ਤਾਂ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ।

ਮੁਲਜ਼ਮ ਰਵਿੰਦਰ ਸਿੰਘ ਲੁੱਟ ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਸਰਾਲੀ ਪਿੰਡ ਦੇ ਨੌਜਵਾਨ ਨੂੰ ਜਮਾਲਪੁਰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ।

error: Content is protected !!