ਗਲਤ ਢੰਗ ਨਾਲ ਭੇਜੇ ਅਮਰੀਕਾ, ਹੁਣ ਏਜੰਟਾਂ ਦੀ ਆ ਰਹੀ ਸ਼ਾਮਤ, ਪਰਚਾ ਦਰਜ

ਗਲਤ ਢੰਗ ਨਾਲ ਭੇਜੇ ਅਮਰੀਕਾ, ਹੁਣ ਏਜੰਟਾਂ ਦੀ ਆ ਰਹੀ ਸ਼ਾਮਤ, ਪਰਚਾ ਦਰਜ
ਅੰਬਾਲਾ (ਵੀਓਪੀ ਬਿਊਰੋ) ਅਮਰੀਕਾ ਨੇ ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਇਸੇ ਦੌਰਾਨ ਹੁਣ ਭਾਰਤ ਦੇ ਵੀ ਕਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਤਰਾਸਤਾ ਦਿਖਾ ਦਿੱਤਾ ਗਿਆ ਹੈ। ਇਸ ਦੌਰਾਨ ਤਿੰਨ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਚੁੱਕੇ ਹਨ, ਜਿਸ ਵਿੱਚ ਸੈਂਕੜੇ ਪੰਜਾਬੀ ਅਤੇ ਭਾਰਤੀ ਲੋਕ ਵਾਪਸ ਪਰਤ ਚੁੱਕੇ ਹਨ।
ਇਸ ਤੋਂ ਬਾਅਦ ਹੁਣ ਲੋਕਾਂ ਸਿਰ ਕਰਜ਼ੇ ਦੀ ਪੰਡ ਹੋ ਗਈ ਹੈ ਤੇ ਲੋਕ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਹਰਿਆਣਾ ਸਰਕਾਰ ਨੇ ਵੀ ਫਰਜ਼ੀ ਏਜੰਟਾਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਨਾਂ ਨੇ ਇਹਨਾਂ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਦੋ ਨੰਬਰ ਵਿੱਚ ਬਾਹਰ ਭੇਜਿਆ।
ਪਿਛਲੇ ਦਿਨੀਂ ਭਾਰਤ ਆਏ ਮੋਹਾਲੀ ਦੇ ਪਿੰਡ ਖੇੜਾ ਵਾਸੀ ਤਰਨਵੀਰ ਸਿੰਘ ਦੇ ਬਿਆਨਾਂ ਤੇ ਕੀਤਾ ਮੋਹਾਲੀ ਦੇ ਮਾਜਰੀ ਬਲਾਕ ਥਾਣੇ ਚ ਮਾਮਲਾ ਦਰਜ ਕੀਤਾ।
ਇਸ ਦੌਰਾਨ ਗਲਤ ਢੰਗ ਨਾਲ ਵਿਦੇਸ਼ ਭੇਜਣ ਦਾ ਹਵਾਲਾ ਦਿੱਤਾ ਗਿਆ। ਪ੍ਰੀਵਾਰ ਵਲੋਂ ਏਜੰਟ ਨੂੰ 45 ਲੱਖ ਰੁਪਏ ਦਿੱਤੇ ਗਏ ਸਨ।
ਅੰਬਾਲੇ ਦੇ ਰਹਿਣ ਵਾਲੇ ਗੁਰਜਿੰਦਰ ਅੰਟਾਲ ਅਤੇ ਮੁਕੁਲ ਤੇ ਕੀਤਾ ਗਿਆ ਮਾਮਲਾ ਦਰਜ। ਪੁਲਿਸ ਵਲੋਂ ਇਮੀਗ੍ਰੇਸ਼ਨ ਐਕਟ 24 ਸਮੇਤ BNS 316(2) 318(4) 143 ਧਾਰਾਵਾਂ ਤਹਿਤ ਮਾਮਲਾ ਕੀਤਾ ਗਿਆ ਦਰਜ।
error: Content is protected !!