ਕ੍ਰਿਕਟ ਦਾ ਮਿੰਨੀ ਵਿਸ਼ਵ ਕੱਪ ਅੱਜ ਤੋਂ… ਨਿਊਜ਼ੀਲੈਂਡ ਨਾਲ ਭਿੜੇਗਾ ਚੈਂਪੀਅਨ ਪਾਕਿਸਤਾਨ, ਕੱਲ ਭਾਰਤ ਦਾ ਮੈਚ

ਕ੍ਰਿਕਟ ਦਾ ਮਿੰਨੀ ਵਿਸ਼ਵ ਕੱਪ ਅੱਜ ਤੋਂ… ਨਿਊਜ਼ੀਲੈਂਡ ਨਾਲ ਭਿੜੇਗਾ ਚੈਂਪੀਅਨ ਪਾਕਿਸਤਾਨ, ਕੱਲ ਭਾਰਤ ਦਾ ਮੈਚ

ਕਰਾਚੀ/ਦਿੱਲੀ (ਵੀਓਪੀ ਬਿਊਰੋ) Champion trophy, cricket, ICC ਕ੍ਰਿਕਟ ਦਾ ਮਿੰਨੀ ਕੁੰਭ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਭਾਵਕਿ ਚੈਂਪੀਅਨਜ਼ ਟਰਾਫੀ 2025 ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਟੂਰਨਾਮੈਂਟ ਅੱਠ ਸਾਲਾਂ ਬਾਅਦ ਵਾਪਸੀ ਕਰ ਰਿਹਾ ਹੈ। ਆਖਰੀ ਵਾਰ ਇਹ ਟੂਰਨਾਮੈਂਟ 2017 ਵਿੱਚ ਖੇਡਿਆ ਗਿਆ ਸੀ, ਜਦੋਂ ਪਾਕਿਸਤਾਨ ਭਾਰਤ ਨੂੰ ਹਰਾ ਕੇ ਚੈਂਪੀਅਨ ਬਣਿਆ ਸੀ। ਇਸਦੀ ਸ਼ੁਰੂਆਤ ਬੁੱਧਵਾਰ ਨੂੰ ਕਰਾਚੀ ਵਿੱਚ ਮੌਜੂਦਾ ਚੈਂਪੀਅਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਹੋਣ ਵਾਲੇ ਉਦਘਾਟਨੀ ਮੈਚ ਨਾਲ ਹੋਵੇਗੀ।

‘ਮਿੰਨੀ ਵਿਸ਼ਵ ਕੱਪ’ ਵਜੋਂ ਜਾਣੇ ਜਾਂਦੇ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਖਿਤਾਬ ਲਈ ਮੁਕਾਬਲਾ ਕਰਨਗੀਆਂ ਅਤੇ ਆਪਣੇ ਕ੍ਰਿਕਟ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਇ ਲਿਖਣ ਦੀ ਕੋਸ਼ਿਸ਼ ਕਰਨਗੀਆਂ। ਭਾਰਤੀ ਟੀਮ ਵੀਰਵਾਰ ਨੂੰ ਬੰਗਲਾਦੇਸ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਦੇ ਸਾਰੇ ਮੈਚ ਦੁਬਈ ਵਿੱਚ ਹੋਣਗੇ ਜਦੋਂ ਕਿ ਬਾਕੀ ਟੀਮਾਂ ਪਾਕਿਸਤਾਨ ਵਿੱਚ ਖੇਡਣਗੀਆਂ।

1996 ਦੇ ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲਾ ਆਈਸੀਸੀ ਟੂਰਨਾਮੈਂਟ ਹੈ ਜੋ ਪਾਕਿਸਤਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।

error: Content is protected !!