ਕੰਮ ਦੀ ਭਾਲ ‘ਚ ਗਈ ਫਸ ਗਈ ਓਮਾਨ ‘ਚ, 2 ਸਾਲ ਸਹੇ ਤਸ਼ੱਦਦ, ਸੀਚੇਵਾਲ ਦੀ ਮਦਦ ਨਾਲ ਨਿਕਲੀ ਜੰਜਾਲ ‘ਚੋਂ

ਕੰਮ ਦੀ ਭਾਲ ‘ਚ ਗਈ ਫਸ ਗਈ ਓਮਾਨ ‘ਚ, 2 ਸਾਲ ਸਹੇ ਤਸ਼ੱਦਦ, ਸੀਚੇਵਾਲ ਦੀ ਮਦਦ ਨਾਲ ਨਿਕਲੀ ਜੰਜਾਲ ‘ਚੋਂ

ਜਲੰਧਰ (ਵੀਓਪੀ ਬਿਊਰੋ) Punjab, jalandhar, Oman, news ਅਰਬ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਕੰਮ ਦੀ ਭਾਲ ਵਿਚ ਜਾ ਕੇ ਫਸ ਗਈ, ਜਿਸ ਵਿੱਚ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਪੀੜਤ ਓਮਾਨ ਵਿੱਚ 2 ਸਾਲ ਨਰਕ ਭਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਵਾਪਸ ਪਰਤ ਆਈ ਹੈ। ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਇਸ ਪੀੜਤਾ ਨੇ ਕਿਹਾ ਕਿ ਇਹ ਉਸਦਾ ਦੂਜਾ ਜਨਮ ਹੈ।

ਪੀੜਤਾ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਮਸਕਟ (ਓਮਾਨ) ਗਈ ਸੀ। ਪਰ ਜਦੋਂ ਉਸਦਾ ਵੀਜ਼ਾ ਖਤਮ ਹੋ ਗਿਆ, ਤਾਂ ਉਸਨੂੰ ਪਤਾ ਲੱਗਾ ਕਿ ਉਸਨੂੰ ਉੱਥੇ ਕੰਮ ਕਰਨ ਲਈ ਨਹੀਂ ਸਗੋਂ ਵੇਚਣ ਲਈ ਭੇਜਿਆ ਗਿਆ ਸੀ। ਉਸਨੇ ਕਿਹਾ ਕਿ ਜਿੱਥੇ ਉਹਨਾਂ ਨੂੰ ਵੇਚਿਆ ਗਿਆ ਸੀ, ਉੱਥੇ ਉਹਨਾਂ ਨੂੰ ਬਹੁਤ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ। ਉਸਨੂੰ ਕੁੱਟਿਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ।

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਵਾਸ ਸਬੰਧੀ ਮੌਜੂਦਾ ਸਥਿਤੀ ਬਹੁਤ ਚਿੰਤਾਜਨਕ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਅਤੇ ਉੱਥੇ ਕੁੜੀਆਂ ਦੀ ਦੇਖਭਾਲ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ, ਜੋ ਧੋਖਾਧੜੀ ਕਾਰਨ ਫਸੀਆਂ ਇਨ੍ਹਾਂ ਕੁੜੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਜਾਣ ਵਿੱਚ ਮਦਦ ਕਰ ਰਹੇ ਹਨ।

ਓਮਾਨ ਤੋਂ ਵਾਪਸ ਆਈ ਕੁੜੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਹੁਣ ਉੱਥੋਂ ਦੀਆਂ ਕੁੜੀਆਂ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕਾਂ ਵਿੱਚੋਂ ਮਨੁੱਖਤਾ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ।

error: Content is protected !!