ਸ਼ੋਅ ‘ਚ ਗਾਲਾਂ ਦੇ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਨੂੰ ਨੋਟਿਸ, ਅੱਗਿਓ ਕਹਿੰਦੀ-ਮੈਂ ਤਾਂ ਪਾਕ-ਸਾਫ਼ ਹਾਂ

ਸ਼ੋਅ ‘ਚ ਗਾਲਾਂ ਦੇ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਨੂੰ ਨੋਟਿਸ, ਅੱਗਿਓ ਕਹਿੰਦੀ-ਮੈਂ ਤਾਂ ਪਾਕ-ਸਾਫ਼ ਹਾਂ

ਮੁੰਬਈ (ਵੀਓਪੀ ਬਿਊਰੋ) Rakhi sawant, news, entertainment
ਸੋਸ਼ਲ ਮੀਡੀਆ ‘ਤੇ ਅਜਿਹੀ ਕਾਫੀ ਸਮੱਗਰੀ ਹੈ, ਜਿਸ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖ ਸਕਦੇ। ਕਈ ਵਾਰ ਕੁਝ ਲੋਕ ਆਪਣੇ ਵੱਲੋਂ ਹੀ ਇਸ ਤਰ੍ਹਾਂ ਦੀ ਸਮੱਗਰੀ ਦਾ ਵਿਰੋਧ ਕਰਦੇ ਹਨ। ਪਰ ਪਿੱਛਲੇ ਕੁਝ ਸਮੇਂ ਤੋਂ ਇੰਡੀਆਜ਼ ਗੌਟ ਟੈਲੇਂਟ ਨਾਂ ਦੇ ਯੂ-ਟਿਊਬ ‘ਤੇ ਚੱਲ ਰਹੇ ਸ਼ੋਅ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ।

ਇਸ ਸਬੰਧੀ ਸਾਰਾ ਵਿਵਾਦ ਰਣਵੀਰ ਇਲਾਹਾਬਾਦੀਆ ਦੀ ਅਸ਼ਲੀਲ ਟਿੱਪਣੀ ਤੋਂ ਬਾਅਦ ਉੱਠਿਆ, ਜੋ ਉਸ ਦੀ ਮੁਆਫ਼ੀ ਮੰਗਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਈ। ਇਸ ਮਾਮਲੇ ਵਿੱਚ ਯੂਟਿਊਬਰਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਹੁਣ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੂੰ ਵੀ ਸੰਮਨ ਭੇਜੇ ਗਏ ਹਨ।

ਇਸ ਸਾਰੇ ਮਾਮਲੇ ਸਬੰਧੀ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸੰਮਨ ਭੇਜਿਆ ਹੈ। ਜ਼ਿਕਰਯੋਗ ਹੈ ਕਿ ਰਾਖੀ, ਰੈਨਾ ਦੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਜੱਜ ਵਜੋਂ ਵੀ ਨਜ਼ਰ ਆ ਚੁੱਕੀ ਹੈ। ਇਸੇ ਲਈ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਰਾਖੀ ਸਾਵੰਤ ਤੋਂ 27 ਫਰਵਰੀ ਨੂੰ ਇੰਡੀਆਜ਼ ਗੌਟ ਟੈਲੇਂਟ ਵਿਵਾਦ ‘ਤੇ ਪੁੱਛਗਿੱਛ ਕੀਤੀ ਜਾਵੇਗੀ।

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਮਹਾਰਾਸ਼ਟਰ ਸਾਈਬਰ ਸੈੱਲ ਤੋਂ ਮਿਲੇ ਸੰਮਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਕਿਹਾ ਕਿ ਉਸਨੂੰ ਸੰਮਨ ਭੇਜਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਉਸਨੇ ਕੋਈ ਅਪਰਾਧ ਨਹੀਂ ਕੀਤਾ ਸੀ। ਰਣਵੀਰ ਅੱਲ੍ਹਾਬਾਦੀਆ ਵੱਲੋਂ ਸਮੇਂ ਰੈਨਾ ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ‘ਤੇ ਕੀਤੀਆਂ ਗਈਆਂ ਵਿਵਾਦਪੂਰਨ ਅਤੇ ਅਸ਼ਲੀਲ ਟਿੱਪਣੀਆਂ ਦੇ ਮਾਮਲੇ ਵਿੱਚ ਕਈ ਹੋਰ ਸਿਤਾਰਿਆਂ ਦੀ ਵੀ ਜਾਂਚ ਚੱਲ ਰਹੀ ਹੈ।

ਅੱਜ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਅਦਾਕਾਰਾ ਰਾਖੀ ਸਾਵੰਤ ਨੂੰ ਤਲਬ ਕੀਤਾ। ਰਾਖੀ ਸਾਵੰਤ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਰਾਖੀ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਰਾਖੀ ਸਾਵੰਤ ਨੇ ਕਿਹਾ, ‘ਸੰਮਨ ਭੇਜਣ ਦਾ ਕੋਈ ਮਤਲਬ ਨਹੀਂ ਹੈ।’ ਤੁਸੀਂ ਮੈਨੂੰ ਵੀਡੀਓ ਕਾਲ ਕਰੋ, ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਮੈਂ ਇੱਕ ਕਲਾਕਾਰ ਹਾਂ, ਮੈਨੂੰ ਪੈਸੇ ਦੇ ਕੇ ਸ਼ੋਅ ਵਿੱਚ ਬੁਲਾਇਆ ਗਿਆ ਸੀ। ਮੈਂ ਇੰਟਰਵਿਊ ਦੇ ਦਿੱਤੀ ਹੈ। ਭਾਵੇਂ ਮੈਂ ਕਿਸੇ ਨਾਲ ਦੁਰਵਿਵਹਾਰ ਕੀਤਾ ਹੋਵੇ, ਮੈਨੂੰ ਸੰਮਨ ਭੇਜਣ ਦਾ ਕੋਈ ਮਤਲਬ ਨਹੀਂ ਹੈ, ਮੈਂ ਇਸ ਮਾਮਲੇ ਵਿੱਚ ਪਾਕ-ਸਾਫ ਹਾਂ।

error: Content is protected !!