ਸੋਨੀਆ ਮਾਨ AAP ‘ਚ ਹੋਈ ਸ਼ਾਮਲ, ਕੇਜਰੀਵਾਲ ਨੇ ਕੀਤਾ ਸੁਆਗਤ

ਸੋਨੀਆ ਮਾਨ AAP ‘ਚ ਹੋਈ ਸ਼ਾਮਲ, ਕੇਜਰੀਵਾਲ ਨੇ ਕੀਤਾ ਸੁਆਗਤ

ਚੰਡੀਗੜ੍ਹ (ਵੀਓਪੀ ਬਿਊਰੋ) Aap, Punjab, sonia mann ਕਿਸਾਨੀ ਅੰਦੋਲਨ ਦੌਰਾਨ ਜਿੱਥੇ ਕਈ ਪੰਜਾਬੀ ਕਲਾਕਾਰਾ ਅਤੇ ਸਿੰਗਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ। ਉੱਥੇ ਹੀ ਇਸ ਸਮੇਂ ਮੋਹਰੀ ਨਾਮ ਬਣਿਆ ਹੋਇਆ ਸੀ ਸੋਨੀਆ ਮਾਨ, ਜੋ ਕਿ ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਭੂਮਿਕਾ ਨਿਭਾ ਰਹੀ ਸੀ।

ਹੁਣ ਸੋਨੀਆ ਮਾਨ ਨੇ ਸਿਆਸਤ ਵਿੱਚ ਐਂਟਰੀ ਕਰ ਲਈ ਹੈ। ਜੀ ਹਾਂ ਕਦੇ ਇਹ ਗੱਲਾਂ ਕਹਿਣ ਵਾਲੇ ਕਿ ਅਸੀਂ ਸਿਆਸਤ ਤੋਂ ਦੂਰ ਰਹਾਂਗੇ ਇਹ ਸਿਰਫ ਕਿਸਾਨੀ ਅੰਦੋਲਨ ਹੈ। ਉਸੇ ਸੋਨੀਆ ਮਾਨ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ, ਸੋਨੀਆ ਮਾਨ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਰੋਪਾਓ ਪਹਿਨਾ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ।

AAP Punjab ਨੇ ਟਵੀਟ ਕੀਤਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ. ਬਲਦੇਵ ਸਿੰਘ ਜੀ ਦੀ ਧੀ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕੌਮੀ ਕਨਵੀਨਰ @ArvindKejriwal ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਪਰਿਵਾਰ ‘ਚ ਉਹਨਾਂ ਦਾ ਬਹੁਤ ਸਵਾਗਤ ਹੈ।

error: Content is protected !!