Skip to content
Tuesday, May 6, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
February
24
ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਵਿਖੇ ਸਕਾਊਟਿੰਗ ਲਹਿਰ ਦੇ ਬਾਨੀ ਲਾਰਡ ਬੈਡਨ-ਪਾਵੇਲ ਦੇ ਜਨਮ ਦਿਨ ਤੇ ਵਿਸ਼ਵ ਸੋਚ ਦਿਵਸ ਮਨਾਇਆ ਗਿਆ
Latest News
Punjab
ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਵਿਖੇ ਸਕਾਊਟਿੰਗ ਲਹਿਰ ਦੇ ਬਾਨੀ ਲਾਰਡ ਬੈਡਨ-ਪਾਵੇਲ ਦੇ ਜਨਮ ਦਿਨ ਤੇ ਵਿਸ਼ਵ ਸੋਚ ਦਿਵਸ ਮਨਾਇਆ ਗਿਆ
February 24, 2025
Voice of Punjab
ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਵਿਖੇ ਸਕਾਊਟਿੰਗ ਲਹਿਰ ਦੇ ਬਾਨੀ ਲਾਰਡ ਬੈਡਨ-ਪਾਵੇਲ ਦੇ ਜਨਮ ਦਿਨ ਤੇ ਵਿਸ਼ਵ ਸੋਚ ਦਿਵਸ ਮਨਾਇਆ ਗਿਆ
ਫਿਰੋਜਪੁਰ ( ਜਤਿੰਦਰ ਪਿੰਕਲ )
ਅੱਜ ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਬਲਾਕ ਘੱਲ ਖ਼ੁਰਦ ਜਿਲ੍ਹਾ ਫ਼ਿਰੋਜ਼ਪੁਰ ਵੱਲੋਂ ਵਰਲਡ ਥਿੰਕਿੰਗ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਵਰਲਡ ਥਿੰਕਿੰਗ ਡੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸੋਚ ਦਿਵਸ ਹਰ ਸਾਲ 1926 ਤੋਂ 22 ਫਰਵਰੀ ਨੂੰ ਸਾਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਸਕਾਊਟਿੰਗ ਅਤੇ ਗਾਈਡਿੰਗ ਦੇ ਸੰਸਥਾਪਕ ਰੌਬਰਟ ਬੈਡਨ-ਪਾਵੇਲ ਅਤੇ ਓਲੇਵ ਬੈਡਨ-ਪਾਵੇਲ ਦਾ ਜਨਮ ਦਿਨ ਹੈ।
ਇਸ ਦਿਨ ਗਰਲ ਸਕਾਊਟਸ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਆਪਣੀਆਂ ‘ਭੈਣਾਂ’ ਅਤੇ ‘ਭਰਾਵਾਂ’ ਬਾਰੇ ਸੋਚਦੇ ਹਨ।
2025 ਵਿੱਚ, ਵਿਸ਼ਵ ਸੋਚ ਦਿਵਸ ਦਾ ਵਿਸ਼ਾ ਸਾਡੀ ਕਹਾਣੀ ਹੈ। ਅਸੀਂ ਸਮੂਹਿਕ ਤੌਰ ‘ਤੇ ਗਾਈਡਿੰਗ ਲਹਿਰ ਦੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਡੁਬਕੀ ਲਵਾਂਗੇ, ਅਤੇ ਗਰਲ ਗਾਈਡ ਜਾਂ ਗਰਲ ਸਕਾਊਟ ਹੋਣ ਦਾ ਕੀ ਮਤਲਬ ਹੈ ਦੇ ਮੁੱਲਾਂ ਅਤੇ ਪ੍ਰਤੀਕਵਾਦ ‘ਤੇ ਵਿਚਾਰ ਕਰਾਂਗੇ।
ਲਾਰਡ ਬੈਡਨ ਪਾਵਲ ਜੀ ਦੇ ਜੀਵਨ ਅਤੇ ਉਹਨਾਂ ਦੀ ਸੋਚ ਬਾਰੇ ਵਿਚਾਰ ਸਾਂਝੇ ਕੀਤੇ ਗਏ । ਵਿਦਿਆਰਥੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ ।ਸਵੱਛ ਭਾਰਤ ਮਿਸ਼ਨ ਤਹਿਤ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦਾ ਸਮਾਨ ਨਾ ਵਰਤਣ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁਖੀ ਪਰਮਜੀਤ ਕੌਰ, ਸੁਖਮੰਦਰ ਸਿੰਘ, ਨਿਰਮਲ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ, ਸਰਵਜੀਤ ਕੌਰ ਹਾਜ਼ਰ ਸਨ।
Post navigation
ਤੇਲੰਗਾਨਾ ਸੁਰੰਗ ਹਾਦਸਾ… 20 ਦਿਨ ਪਹਿਲਾਂ ਕੰਮ ‘ਤੇ ਗਿਆ ਤਰਨਤਾਰਨ ਦਾ ਗੁਰਪ੍ਰੀਤ ਸਿੰਘ ਵੀ ਫਸਿਆ
ਗੋਲਡੀ ਬਰਾੜ ਦਾ ਸਾਥੀ ਚੜ੍ਹਿਆ ਜਲੰਧਰ ਪੁਲਿਸ ਦੇ ਹੱਥੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us