MBA ਕਰਕੇ ਨਾ ਮਿਲੀ ਨੌਕਰੀ ਤਾਂ ਬੇਰੁਜ਼ਗਾਰ ਪੁੱਤ ਨੂੰ 45 ਲੱਖ ਖਰਚ ਕੇ ਡੰਕੀ ਰਾਹੀਂ ਭੇਜਿਆ US, 14 ਮਹੀਨਿਆਂ ਤੋਂ ਲਾਪਤਾ

MBA ਕਰਕੇ ਨਾ ਮਿਲੀ ਨੌਕਰੀ ਤਾਂ ਬੇਰੁਜ਼ਗਾਰ ਪੁੱਤ ਨੂੰ 45 ਲੱਖ ਖਰਚ ਕੇ ਡੰਕੀ ਰਾਹੀਂ ਭੇਜਿਆ US, 14 ਮਹੀਨਿਆਂ ਤੋਂ ਲਾਪਤਾ

ਪਠਾਨਕੋਟ (ਵੀਓਪੀ ਬਿਊਰੋ) Punjab, pathankot, news ਪੰਜਾਬ ਦੀ ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁਖ ਕਰਦੀ ਆ ਰਹੀ ਹੈ। ਇਸ ਦੌਰਾਨ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਜੋ ਲੋਕ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ, ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪਰ ਕਈ ਅਜਿਹੇ ਨੌਜਵਾਨ ਵੀ ਹਨ ਜੋ ਕਿ ਉੱਚ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਵੀ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਵਿਦੇਸ਼ਾਂ ਦਾ ਰੁਖ ਕਰਦੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਪਠਾਨਕੋਟ ਦਾ ਇੱਕ ਨੌਜਵਾਨ MBA ਕਰਨ ਤੋਂ ਬਾਅਦ ਬਾਅਦ ਡੰਕੀ ਰਸਤੇ ਰਾਹੀਂ ਅਮਰੀਕਾ ਜਾ ਰਿਹਾ ਸੀ ਪਰ ਉਹ ਰਸਤੇ ਵਿੱਚ ਹੀ ਲਾਪਤਾ ਹੋ ਗਿਆ।

14 ਮਹੀਨਿਆਂ ਤੋਂ ਲਾਪਤਾ ਪੁੱਤਰ ਜਗਮੀਤ ਸਿੰਘ ਦੀ ਉਡੀਕ ਵਿੱਚ ਉਸ ਦੇ ਮਾਤਾ ਪਿਤਾ ਅੱਜ ਵੀ ਅੱਖਾਂ ਵਿਛਾ ਕੇ ਰਸਤਾ ਦੇਖ ਰਹੇ ਹਨ। ਉਕਤ ਨੌਜਵਾਨ ਐੱਮਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਵਿੱਚ ਰੋਜ਼-ਰੋਟੀ ਕਮਾਉਣ ਗਿਆ ਸੀ। ਪਠਾਨਕੋਟ ਦਾ ਨੌਜਵਾਨ ਜਗਮੀਤ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਹੀਨੇ ਪਹਿਲਾ ਅਮਰੀਕਾ ਗਿਆ ਸੀ ਜੋ ਕਿ ਅੱਜ ਤਕ ਨਹੀਂ ਪਰਤਿਆ। ਜਗਜੀਤ ਸਿੰਘ ਵਲੋਂ ਐੱਮਬੀਏ ਪਾਸ ਕਰਨ ਤੋਂ ਬਾਅਦ ਨੌਕਰੀ ਨਾ ਮਿਲਣ ‘ਤੇ ਅਮਰੀਕਾ ਵਿੱਚ ਕੰਮ ਕਰਨ ਲਈ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਗਈ, ਜਿਸਦੇ ਚਲਦੇ ਬੇਟੇ ਦੀ ਖੁਸ਼ੀ ਲਈ ਮਾਤਾ ਪਿਤਾ ਵਲੋਂ ਇਕ ਏਜੰਟ ਨਾਲ ਬੇਟੇ ਨੂੰ ਅਮਰੀਕਾ ਇਕ ਨੰਬਰ ਵਿੱਚ ਭੇਜਣ ਦੀ ਗੱਲ ਹੋਈ।

ਜਾਣਕਾਰੀ ਮੁਤਾਬਕ ਏਜੰਟ ਵਲੋਂ 45.50 ਲੱਖ ਚ ਜਗਮੀਤ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਗਈ। ਪਹਿਲਾਂ ਏਜੰਟ ਨੂੰ 15 ਲੱਖ ਰੁਪਏ ਨਕਦ ਦੇ ਦਿਤੇ ਗਏ ਤੇ ਬਾਕੀ ਪੈਸੇ ਪਹੁੰਚਣ ਤੋਂ ਬਾਅਦ ਦੇਣੇ ਤੈਅ ਹੋਏ, ਜਿਸਦੇ ਚਲਦੇ ਬੇਟੇ ਨੂੰ ਤਕਰੀਬਨ 14 ਮਹੀਨੇ ਪਹਿਲਾਂ ਅਮਰੀਕਾ ਲਈ ਰਵਾਨਾ ਕੀਤਾ ਗਿਆ ਅਤੇ ਏਜਂਟ ਵਲੋਂ ਡੋਂਕੀ ਲਗਾ ਕੇ ਉਸ ਨੂੰ ਅਮਰੀਕਾ ਲਈ ਰਵਾਨਾ ਕੀਤਾ ਗਿਆ ਜਿਸਦੇ ਚਲਦੇ ਜਗਮੀਤ ਵਲੋਂ ਆਪਣੇ ਮਾਤਾ ਪਿਤਾ ਨਾਲ ਅਖੀਰਲੀ ਵਾਰ 19 ਦਿਸੰਬਰ 2023 ਨੂੰ ਗੱਲ ਹੋਈ ਤੇ ਉਸ ਤੋਂ ਬਾਦ ਅੱਜ ਤਕ ਤਕਰੀਬਨ 14 ਮਹੀਨੇ ਬੀਤ ਜਾਣ ਤੋਂ ਬਾਅਦ ਉਸ ਦੇ ਮਾਤਾ ਪਿਤਾ ਦੀ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਤੇ ਹੁਣ ਜਦੋਂ ਕੁਝ ਨੌਜਵਾਨ ਡਿਪੋਰਟ ਕੀਤੇ ਗਏ ਹਨ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਦਾ ਪੁੱਤਰ ਵੀ ਵਾਪਿਸ ਪਰਤ ਆਵੇਗਾ ਪਰ ਇਦਾ ਦਾ ਕੁਝ ਨਹੀਂ ਹੋਇਆ ਅਤੇ ਉਹ ਆਪਣੇ ਪੁੱਤਰ ਦੇ ਵਾਪਿਸ ਪਰਤਣ ਦੀ ਉਡੀਕ ਵਿਚ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਗੁਹਾਰ ਲਗਾ ਰਹੇ ਹਨ ਕਿ ਉਸਨੂੰ ਲਭ ਕੇ ਵਾਪਿਸ ਲਿਆਂਦਾ ਜਾਵੇ।

ਇਸ ਬਾਰੇ ਜਦੋਂ ਪੀੜਿਤ ਪਰਿਵਾਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਨਾਂ ਦੇ ਬੇਟੇ ਨੂੰ ਏਜੰਟ ਨੇ ਗਲਤ ਤਰੀਕੇ ਦੇ ਨਾਲ ਬਾਹਰ ਡੰਕੀ ਲਗਾ ਕੇ ਭੇਜਿਆ ਸੀ ਅਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਹੀ ਉਹ ਕਿਤੇ ਗੁੰਮ ਹੋ ਗਿਆ, ਜਿਸ ਦਾ ਅੱਜ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਚੱਲ ਸਕਿਆ। ਉਹਨਾਂ ਨੇ ਏਜੰਟ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਏਜੰਟ ਦੇ ਖਿਲਾਫ ਵੀ ਕੋਈ ਕਾਰਵਾਈ ਨਾ ਹੋਣ ਅਤੇ ਉਹਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਕਿ ਉਹਨਾਂ ਦਾ ਲਾਪਤਾ ਹੋਇਆ ਪੁੱਤਰ ਵਾਪਸ ਪਰਤ ਸਕੇ।

error: Content is protected !!