ਜਾਮਾ ਮਸਜਿਦ ‘ਚ ਰੰਗ-ਰੋਗਨ ਨਹੀਂ ਹੋਵੇਗਾ, ਸਿਰਫ ਸਫਾਈ ਲਈ ਮਿਲੀ ਇਜਾਜ਼ਤ, ਮੰਦਰ ਕਮੇਟੀ ਨੇ ਕੀਤਾ ਸੀ ਵਿਰੋਧ

ਜਾਮਾ ਮਸਜਿਦ ‘ਚ ਰੰਗ-ਰੋਗਨ ਨਹੀਂ ਹੋਵੇਗਾ, ਸਿਰਫ ਸਫਾਈ ਲਈ ਮਿਲੀ ਇਜਾਜ਼ਤ, ਮੰਦਰ ਕਮੇਟੀ ਨੇ ਕੀਤਾ ਸੀ ਵਿਰੋਧ

Jama masjid news
ਪ੍ਰਯਾਗਰਾਜ (ਵੀਓਪੀ ਬਿਊਰੋ): ਸੰਭਲ ਵਿੱਚ ਸਥਿਤ ਜਾਮਾ ਮਸਜਿਦ ਦੀ ਸਿਰਫ਼ ਸਫਾਈ ਕੀਤੀ ਜਾਵੇਗੀ, ਜਦ ਕਿ ਰੰਗ-ਰੋਗਨ ਅਤੇ ਮੁਰੰਮਤ ਨਹੀਂ ਕੀਤੀ ਜਾਵੇਗੀ। ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਤਸਵੀਰਾਂ ਸਮੇਤ ਇੱਕ ਰਿਪੋਰਟ ਦਾਇਰ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਰੰਗ-ਰੋਗਨ ਤੇ ਮੁਰੰਮਤ ਜ਼ਰੂਰੀ ਨਹੀਂ ਹੈ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਪਟੀਸ਼ਨਕਰਤਾ ਨੂੰ ਰਿਪੋਰਟ ਦਾ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਅਤੇ ਏਐਸਆਈ ਨੂੰ ਸੋਮਵਾਰ ਤੱਕ ਹਲਫ਼ਨਾਮੇ ਦੇ ਨਾਲ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ। ਅਗਲੀ ਸੁਣਵਾਈ 5 ਮਾਰਚ ਨੂੰ ਹੋਣੀ ਹੈ।

ਏਐੱਸਆਈ ਨੇ ਕਿਹਾ ਕਿ ਸੁਰੱਖਿਅਤ ਥਾਂ ‘ਤੇ ਰੰਗ-ਰੋਗਨ ਜਾਂ ਮੁਰੰਮਤ ਦੇ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਮੰਦਰ ਪੱਖ ਨੇ ਇਸ ਪ੍ਰਕਿਰਿਆ ਦਾ ਵਿਰੋਧ ਕੀਤਾ ਸੀ, ਸਫਾਈ ਅਤੇ ਮੁਰੰਮਤ ਦੀ ਆੜ ਵਿੱਚ ਸਬੂਤਾਂ ਨਾਲ ਛੇੜਛਾੜ ਦਾ ਖਦਸ਼ਾ ਪ੍ਰਗਟ ਕੀਤਾ ਸੀ। ਇਸ ਤੋਂ ਪਹਿਲਾਂ, ਏਐੱਸਆਈ ਨੇ ਜਾਮਾ ਮਸਜਿਦ ਇੰਤੇਜ਼ਾਮੀਆ ਕਮੇਟੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕਮੇਟੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਹਾਈ ਕੋਰਟ ਨੇ ਵੀਰਵਾਰ ਨੂੰ ਏਐੱਸਆਈ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਸ਼ੁੱਕਰਵਾਰ ਨੂੰ ਰਿਪੋਰਟ ਮੰਗੀ। ਰਾਜ ਸਰਕਾਰ ਅਤੇ ਮੰਦਰ ਪੱਖ ਨੇ ਵੀ ਇਸ ਪਟੀਸ਼ਨ ਦਾ ਵਿਰੋਧ ਕੀਤਾ ਹੈ।

error: Content is protected !!