ਹੁਸ਼ਿਆਰਪੁਰ ਦੇ ਪਿੰਡ ਧਮਧੱਜ ‘ਚ ਧਿਆਨ ਲਾਉਣ ਪਹੁੰਚੇ ਕੇਜਰੀਵਾਲ

ਹੁਸ਼ਿਆਰਪੁਰ ਦੇ ਪਿੰਡ ਧਮਧੱਜ ‘ਚ ਧਿਆਨ ਲਾਉਣ ਪਹੁੰਚੇ ਕੇਜਰੀਵਾਲ

ਵੀਓਪੀ ਬਿਊਰੋ-  ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਦੇ ਧਮਧੱਜ ਵਿਪਾਸਨਾ ਸਾਧਨਾ ਕੇਂਦਰ ਵਿਖੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਹਨ। ਦੱਸਿਆ ਜਾ ਰਿਹਾ ਕੀ ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਦੇ ਧਮਧੱਜ ਸਾਧਨਾ ਕੇਂਦਰ ਵਿੱਖ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਪਹੁੰਚਣ ਦੀਆਂ ਖਬਰਾ ਸਾਹਮਣੇ ਆ ਰਹੀਆ ਹਨ।

ਦੱਸ ਦੇਈਏ ਇਸ ਤੋ ਪਹਿਲਾ ਵੀ ਜਿਸ ਸਮੇਂ ਦਿੱਲੀ ਵਿੱਚ ਈਡੀ ਵੱਲੋ ਵਾਰ ਵਾਰ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਜਾ ਰਿਹਾ ਸੀ ਤਾਂ ਉਸ ਸਮੇ ਅਰਵਿੰਦ ਕੇਜਰੀਵਾਲ ਵੱਲੋ ਹੁਸ਼ਿਆਰਪੁਰ ਦੇ ਧਮਧੱਜ ਵਿਪਾਸਨਾ ਸਾਧਨਾ ਕੇਂਦਰ ਵਿੱਚ ਲੰਮਾ ਸਮਾਂ ਰਹੇ ਸਨ। ਇਸ ਨੂੰ ਲੈ ਕੇ ਅੱਜ ਫੇਰ ਅਰਵਿੰਦ ਕੇਜਰੀਵਾਲ ਇਸ ਵਿਪਾਸਨਾ ਕੇਦਰ ਵਿੱਚ ਪਹੁੰਚ ਰਹੇ ਹਨ।

ਇਸ ਵਾਰੇ ਹਾਲੇ ਤੱਕ ਕੋਈ ਵੀ ਅਧਿਕਾਰਕ ਤੌਰ ‘ਤੇ ਪ੍ਰਸ਼ਾਸਨ ਵੱਲੋਂ ਪੁਸ਼ਟੀ ਨਹੀ ਕੀਤੀ ਗਈ ਪਰ ਇਹ ਚਰਚਾਵਾਂ ਜ਼ਰੂਰ ਨੇ ਕੇ ਅੱਜ ਦਿਨ ਮੰਗਲਵਾਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧਮਧੱਜ ਵਿਪਾਸਨਾ ਸਾਧਨਾ ਕੇਂਦਰ ਵਿਖੇ 5 ਤਰੀਕ ਤੋਂ 10 ਤਰੀਕ ਤੱਕ ਸਾਧਨਾ ਕਰਨ ਕਰਗੇ।

error: Content is protected !!