ਭਾਰਤ ਨੇ ਕੀਵੀਆਂ ਨੂੰ ਦਰੜ ਕੇ ਲਗਾਤਾਰ ਦੂਜੀ ICC ਚੈਂਪੀਅਨ ਟਰਾਫੀ ਜਿੱਤੀ

ਭਾਰਤ ਨੇ ਕੀਵੀਆਂ ਨੂੰ ਦਰੜ ਕੇ ਲਗਾਤਾਰ ਦੂਜੀ ICC ਚੈਂਪੀਅਨ ਟਰਾਫੀ ਜਿੱਤੀ

ਵੀਓਪੀ ਬਿਊਰੋ- ਦੁਬਈ ‘ਚ ਹੋਏ ਚੈਂਪੀਅਨਜ਼ ਟਰਾਫੀ-2025 ਦੇ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਲਗਾਤਾਰ ਦੂਜਾ ICC ਟੂਰਨਾਮੈਂਟ ਵੀ ਜਿੱਤ ਲਿਆ ਹੈ। ਭਾਰਤ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ ਹੈ। ਇਹ ਭਾਰਤ ਦਾ ਲਗਾਤਾਰ ਦੂਜਾ ਆਈਸੀਸੀ ਟੂਰਨਾਮੈਂਟ ਖਿਤਾਬ ਹੈ।

ਇਸ ਤੋਂ ਪਹਿਲਾਂ 2024 ਵਿੱਚ, ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ। ਜਵਾਬ ਵਿੱਚ, ਭਾਰਤ ਨੇ 49 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।

ਇਸ ਦੌਰਾਨ ਰੋਹਿਤ ਸ਼ਰਮਾ ਨੇ ਕਪਤਾਨੀ ਦੀ ਪਾਰੀ ਖੇਡੀ। ਉਸਨੇ 76 ਦੌੜਾਂ ਬਣਾ ਕੇ ਭਾਰਤ ਨੂੰ ਮੁਸ਼ਕਲ ਵਿੱਚੋਂ ਕੱਢਿਆ। ਇਹ ਭਾਰਤ ਦੀ ਸੱਤਵੀਂ ਆਈਸੀਸੀ ਟਰਾਫੀ ਹੈ। ਇਸ ਤੋਂ ਪਹਿਲਾਂ, ਟੀਮ 1983 ਅਤੇ 2011 ਇੱਕ ਰੋਜ਼ਾ ਵਿਸ਼ਵ ਕੱਪ, 2007 ਅਤੇ 2024 ਟੀ-20 ਵਿਸ਼ਵ ਕੱਪ ਅਤੇ 2002, 2013 ਅਤੇ 2025 ਚੈਂਪੀਅਨਜ਼ ਟਰਾਫੀ ਖਿਤਾਬ ਜਿੱਤ ਚੁੱਕੀ ਹੈ। ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ। ਉਸਨੇ ਲਗਾਤਾਰ ਪੰਜ ਮੈਚ ਜਿੱਤੇ।

error: Content is protected !!