ਸੁਨੰਦਾ ਸ਼ਰਮਾ ਮੁਸ਼ਕਲ ‘ਚ ਫਸੀ ਤਾਂ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਸੁਨੰਦਾ ਸ਼ਰਮਾ ਮੁਸ਼ਕਲ ‘ਚ ਫਸੀ ਤਾਂ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਸ ਸਮੇਂ ਕਾਫ਼ੀ ਮੁਸ਼ਕਿਲ ਵਿੱਚ ਨਜ਼ਰ ਆ ਰਹੀ ਹੈ, ਇਸ ਸਬੰਧ ਦੀ ਉਸਨੇ ਇੱਕ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਸੂਮੋਟੋ ਨੋਟਿਸ ਲੈਂਦੇ ਹੋਏ ਸੁਰਿੰਦਰ ਸ਼ਰਮਾ ਦੇ ਹੱਕ ਵਿੱਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸੇ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਕਿਸਾਨ ਆਗੂ ਅਤੇ ਮਾਡਲ ਸੋਨੀਆ ਮਾਨ ਨੇ ਵੀ ਸੁਨੰਦਾ ਸ਼ਰਮਾ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

ਪੰਜਾਬ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਮਾਮਲੇ ਦੀ ਰਿਪੋਰਟ ਐਤਵਾਰ ਤੱਕ ਉਸਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ।

ਹਾਲ ਹੀ ਵਿੱਚ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੁਨੰਦਾ ਸ਼ਰਮਾ ਨੇ ਦੋਸ਼ ਲਗਾਇਆ ਸੀ ਕਿ ਕੁਝ ਤੀਜੀ ਧਿਰ ਕੰਪਨੀਆਂ ਉਨ੍ਹਾਂ ਦੇ ਨਾਮ ‘ਤੇ ਵਪਾਰਕ ਅਧਿਕਾਰ ਵੇਚ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾ ਦੇ ਰਹੀਆਂ ਹਨ। ਸੁਨੰਦਾ ਨੇ ਕਿਹਾ ਕਿ ਇਸ ਵਿੱਚ ਉਸਦਾ ਕੋਈ ਹੱਥ ਨਹੀਂ ਹੈ। ਉਹ ਇਸ ਸਭ ਵਿੱਚ ਸ਼ਾਮਲ ਨਹੀਂ ਹੈ। ਉਸਨੇ ਧੋਖਾਧੜੀ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।

ਸੁਨੰਦਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਵਪਾਰਕ ਇਕਰਾਰਨਾਮਿਆਂ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਉਸਨੇ ਕਿਹਾ, ਮੈਂ ਆਪਣੇ ਸਾਰੇ ਕਾਰੋਬਾਰੀ ਸਹਿਯੋਗੀਆਂ ਅਤੇ ਸਮਰਥਕਾਂ ਨੂੰ ਸੂਚਿਤ ਕਰਦੀ ਹਾਂ ਕਿ ਕੁਝ ਸੰਗਠਨ ਮੇਰੇ ਕਾਰੋਬਾਰੀ ਇਕਰਾਰਨਾਮਿਆਂ ‘ਤੇ ਝੂਠੇ ਅਧਿਕਾਰਾਂ ਦਾ ਦਾਅਵਾ ਕਰ ਰਹੇ ਹਨ। ਸੁਨੰਦਾ ਨੇ ਕਿਹਾ ਕਿ ਮੈਂ ਇੱਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਆਪਣੇ ਪੇਸ਼ੇਵਰ ਕਾਰਜ, ਸਹਿਯੋਗ ਅਤੇ ਪ੍ਰਦਰਸ਼ਨ ਦੇ ਅਧਿਕਾਰ ਕਿਸੇ ਵੀ ਵਿਅਕਤੀ ਜਾਂ ਸੰਗਠਨ ਨਾਲ ਸਾਂਝੇ ਨਹੀਂ ਕੀਤੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਵਿੱਚ ਸ਼ਾਮਲ ਨਹੀਂ ਹੈ।

error: Content is protected !!