ਹੋਲੀ ਮੌਕੇ ਪੁਲਿਸ ਨੇ ਕੱਸੀ ਹੁੱਲੜਬਾਜ਼ਾਂ ਦੀ ਲਗਾਮ

ਹੋਲੀ ਮੌਕੇ ਪੁਲਿਸ ਨੇ ਕੱਸੀ ਹੁੱਲੜਬਾਜ਼ਾਂ ਦੀ ਲਗਾਮ

ਪੰਜਾਬ ਅਤੇ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਖਿਲਾਫ ਵੀ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਚੰਡੀਗੜ੍ਹ ਵਿੱਚ ਸੁਖਨਾ ਲੇਕ ‘ਤੇ ਹੁੱਲੜਬਾਜ਼ੀ ਕਰਦੇ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਨੇ ਖਦੇੜਿਆ ਅਤੇ ਇਸੇ ਦੇ ਨਾਲ ਹੀ ਮੋਹਾਲੀ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਪੰਜਾਬ ਪੁਲਿਸ ਨੇ ਸਖਤ ਕਾਰਵਾਈ ਕੀਤੀ।


ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਸ਼ਾਸਨ ਵੱਲੋਂ ਲਗਾਈਆਂ ਪਾਬੰਦੀ ਅਤੇ ਸਖਤ ਹਦਾਇਤਾਂ ਦੇ ਬਾਵਜੂਦ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਟਰੈਕਟਰਾਂ ਅਤੇ ਹੋਰਨਾਂ ਵਾਹਨਾਂ ‘ਤੇ ਹੁੱਲੜਬਾਜ਼ੀ ਕੀਤੀ।

ਮੋਹਾਲੀ ਦੇ ਬਡ ਮਾਜਰਾ ਦੇ ਵਿੱਚ ਹੋਲੀ ਖੇਡ ਰਹੇ ਨੌਜਵਾਨਾਂ ਨੂੰ ਵੇਰਕਾ ਗੱਡੀ ਨੇ ਹਾਰਨ ਮਾਰਿਆ ਤਾਂ ਨੌਜਵਾਨਾਂ ਨੂੰ ਗੁੱਸਾ ਆ ਗਿਆ ਅਤੇ ਉੁਨ੍ਹਾਂ ਨੇ ਡਰਾਈਵਰ ਸਣੇ ਗੱਡੀ ਦੀ ਤੋੜ ਭੰਨ ਕਰ ਦਿੱਤੀ ਅਤੇ ਇਸੇ ਦੇ ਨਾਲ ਹੀ ਡੰਡੇ ਗੰਡਾਸੇ ਅਤੇ ਤਲਵਾਰਾਂ ਲੈ ਕੇ ਵੇਰਕਾ ਦੀ ਗੱਡੀ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਅਤੇ ਡਰਾਈਵਰ ਦੇ ਸਿਰ ਵਿੱਚ ਤਲਵਾਰ ਮਾਰ ਕੇ ਕੀਤਾ ਜ਼ਖਮੀ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਸੇ ਤਰ੍ਹਾ ਫਿਰੋਜ਼ਪੁਰ ਵਿਖੇ ਵੀ ਹੋਲੀ ਦੇ ਨਾਂ ਤੇ ਹੁੱਲੜਬਾਜ਼ੀ ਕਰਦੇ ਪੁਲਿਸ ਨੇ ਕੀਤੇ ਕਈ ਸ਼ਰਾਰਤੀ ਅਨਸਰ ਕਾਬੂ ਕੀਤੇ ਹਨ। ਸ਼ਰਾਰਤੀ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਟਿੱਪਲ ਰਾਈਡਿੰਗ ਕੀਤੀ ਜਾ ਰਹੀ ਸੀ ਅਤੇ ਮੋਟਰਸਾਈਕਲਾਂ ਦੇ ਸਲੰਸਰ ਵੀ ਲਾਹੇ ਹੋਏ ਸਨ। ਪੁਲਿਸ ਨੇ ਪਿੱਛਾ ਕਰਕੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ।


ਜੈਤੋ ਵਿਖੇ ਵੀ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਪਰ ਇਸੇ ਦੇ ਨਾਲ ਹੀ ਇੱਥੇ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਐੱਸ ਐੱਚ ਓ (ਡੀ) ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਅਤੇ ਕਈ ਸ਼ਰਾਰਤੀ ਅਨਸਰਾਂ ਦੀ ਲਗਾਮ ਵੀ ਕੱਸੀ।

error: Content is protected !!