ਹੋਲੀ ਖੇਡਦਿਆਂ-ਖੇਡਦਿਆਂ ਭਿੜ ਗਈਆਂ 2 ਧਿਰਾਂ, ਰੰਗਾਂ ਦੀ ਥਾਂ ਸੁੱਟੇ ਇੱਟਾਂ-ਰੋੜੇ

ਹੋਲੀ ਖੇਡਦਿਆਂ-ਖੇਡਦਿਆਂ ਭਿੜ ਗਈਆਂ 2 ਧਿਰਾਂ, ਰੰਗਾਂ ਦੀ ਥਾਂ ਸੁੱਟੇ ਇੱਟਾਂ-ਰੋੜੇ

ਵੀਓਪੀ ਬਿਊਰੋ- ਕਪੂਰਥਲਾ ਦੇ ਮਾਰਕਫੈਡ ਚੌਕ ‘ਚ ਹੋਲੀ ਖੇਡਣ ਸਮੇਂ ਦੋ ਗੁੱਟਾਂ ‘ਚ ਟਕਰਾਅ ਹੋ ਗਿਆ। ਇਸ ਤੋਂ ਬਾਅਦ ਦਹਿਸ਼ਤ ਪੈਦਾ ਹੋਣ ਕਾਰਨ ਬਾਜ਼ਾਰ ਵੀ ਬੰਦ ਕਰਵਾਉਣਾ ਪਿਆ। ਮਾਮਲਾ ਇਨ੍ਹਾਂ ਜ਼ਿਆਦਾ ਭਖ ਗਿਆ ਕਿ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਦਹਿਸ਼ਤ ਪੈਦਾ ਹੋ ਗਈ।

ਜਾਣਕਾਰੀ ਮੁਤਾਬਕ ਕਪੂਰਥਲਾ ਦੇ ਮਾਰਕਫੈਡ ਚੌਕ ਦੇ ਨਜ਼ਦੀਕ ਹੋਲੀ ਖੇਡ ਰਹੇ ਦੋ ਗੁੱਟਾਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਸੀ ਟਕਰਾਓ ਹੋ ਗਿਆ, ਜਿਸ ਕਾਰਨ ਦੋਨਾਂ ਗੁੱਟਾਂ ਵਿੱਚ ਕਾਫੀ ਕੁੱਟਮਾਰ ਹੋਈ ਅਤੇ ਜੰਮ ਕੇ ਪੱਥਰਬਾਜੀ ਵੀ ਕੀਤੀ ਗਈ। ਇਸ ਦੌਰਾਨ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।

ਇਸ ਦੌਰਾਨ ਲੜਾਈ ਛਡਾਉਣ ਆਏ ਇੱਕ ਦੁਕਾਨਦਾਰ ਦੇ ਵੀ ਕੁੱਟਮਾਰ ਕੀਤੀ ਗਈ ਅਤੇ ਉਸਦੇ ਦੁਕਾਨ ਤੋਂ ਤਿੰਨ ਚਾਰ ਮੋਬਾਈਲ ਵੀ ਹਮਲਾਵਰ ਲੁੱਟ ਗਏ ਲੈ ਗਏ। ਇਸ ਘਟਨਾ ਦੇ ਕਾਰਨ ਦਹਿਸ਼ਤ ਵਿੱਚ ਆਏ ਮਾਰਕਫੈਡ ਚੌਕ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਪੀਸੀਆਰ ਅਤੇ ਥਾਣਾ ਸਿਟੀ ਮੁਖੀ ਬਿਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਮੋਬਾਇਲਾਂ ਦਾ ਕੰਮ ਕਰਦੇ ਦੁਕਾਨ ਦੇ ਮਾਲਕ ਮਦਨ ਲਾਲ ਪੁੱਤਰ ਰਾਮ ਚੰਦਰ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਕੁਝ ਨੌਜਵਾਨ ਆਪਸ ਵਿੱਚ ਲੜ ਰਹੇ ਸਨ ਜਦੋਂ ਉਹ ਉਹਨਾਂ ਨੂੰ ਛਡਾਉਣ ਗਏ ਤਾਂ ਹਮਲਾਵਰਾਂ ਨੇ ਉਸ ਦੀ ਵੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਅਤੇ ਦੁਕਾਨ ਤੋਂ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਵਿੱਚ ਦੁਕਾਨਦਾਰ ਮਦਨ ਲਾਲ ਅਤੇ ਦੋ ਹੋਰ ਨੌਜਵਾਨ ਰਜਨੀਸ਼ ਤੇ ਗੋਲੂ ਜਖਮੀ ਦੱਸੇ ਜਾ ਰਹੇ ਹਨ, ਜਿਨਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਡਿਊਟੀ ਡਾਕਟਰ ਵੱਲੋਂ ਕੀਤਾ ਜਾ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਦੀ ਪੁਲਿਸ ਅਤੇ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਨੇ ਸ਼ੁਕਰਵਾਰ ਦੁਪਹਿਰ 3 ਵਜੇ ਦੇ ਕਰੀਬ ਦੱਸਿਆ ਕਿ ਦੋਵਾਂ ਗੁੱਟਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਹੈ। ਇਸ ਘਟਨਾ ਕਾਰਨ ਮਾਰਕਫੈਡ ਚੌਕ ਵਿੱਚ ਦੁਕਾਨਦਾਰ ਦਹਿਸ਼ਤ ਵਿੱਚ ਹਨ, ਜਿਸ ਕਾਰਨ ਦੁਕਾਨਾਂ ਖਬਰ ਲਿਖੇ ਜਾਣ ਤੱਕ ਬੰਦ ਪਈਆਂ ਸਨ।

error: Content is protected !!