ਖੰਨਾ ‘ਚ ਸ਼ਿਵ ਸੈਨਾ ਆਗੂ ਦਾ ਗੋ+ਲੀਆਂ ਮਾਰ ਕੇ ਕ+ਤ+ਲ

ਖੰਨਾ ‘ਚ ਸ਼ਿਵ ਸੈਨਾ ਆਗੂ ਦਾ ਗੋ+ਲੀਆਂ ਮਾਰ ਕੇ ਕ+ਤ+ਲ

ਵੀਓਪੀ ਬਿਊਰੋ- Punjab, murder, newsਪੰਜਾਬ ਵਿੱਚ ਆਏ ਅਪਰਾਧ ਦੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਜਿੱਥੇ ਕੱਲ ਖੰਨਾ ਤੇ ਅੰਮ੍ਰਿਤਸਰ ਵਿੱਚ ਦੋ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ, ਉੱਥੇ ਹੀ ਅੱਜ ਮੋਗਾ ਵਿਖੇ ਇੱਕ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮੋਗਾ ਵਿੱਚ ਵੀਰਵਾਰ ਰਾਤ ਕਰੀਬ 10 ਵਜੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਮੰਗਾ ਦੀ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੰਗਤ ਰਾਏ ਰਾਤ ਨੂੰ ਮੋਗਾ ਦੇ ਗਿੱਲ ਪੈਲੇਸ ਨੇੜੇ ਇੱਕ ਡੇਅਰੀ ਵਿੱਚ ਦੁੱਧ ਖਰੀਦਣ ਆਇਆ ਸੀ।

ਇਸ ਦੌਰਾਨ ਤਿੰਨ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਹ ਕਿਸੇ ਤਰ੍ਹਾਂ ਬਚ ਗਿਆ, ਪਰ ਇੱਕ 11 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ।

ਇਸ ਤੋਂ ਬਾਅਦ ਹਮਲਾਵਰਾਂ ਨੇ ਮੰਗਤ ਰਾਏ ਦਾ ਪਿੱਛਾ ਕੀਤਾ ਅਤੇ ਸਟੇਡੀਅਮ ਰੋਡ ‘ਤੇ ਥੋੜ੍ਹੀ ਦੂਰੀ ‘ਤੇ ਉਸ ‘ਤੇ ਦੁਬਾਰਾ ਗੋਲੀਬਾਰੀ ਕੀਤੀ ਅਤੇ ਭੱਜ ਗਏ। ਗੋਲੀ ਲੱਗਣ ਤੋਂ ਬਾਅਦ ਡਿੱਗ ਪਏ ਮੰਗਤ ਨੂੰ ਪੁਲਿਸ ਹਸਪਤਾਲ ਲੈ ਗਈ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!