ਜਲੰਧਰ ਸਿਟੀ ਲਾਈਵ ਦੇ ਸੰਪਾਦਕ ਰਮੇਸ਼ ਨਈਅਰ ਦੇ ਪੁੱਤਰ ਦਾ ਹੋਇਆ ਦੇਹਾਂਤ

ਜਲੰਧਰ (ਵੀਓਪੀ ਬਿਊਰੋ) ਮੀਡੀਆ ਜਗਤ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ| ਜਲੰਧਰ ਸਿਟੀ ਲਾਈਵ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਰਮੇਸ਼ ਨਈਅਰ ਦੇ ਜਵਾਨ ਪੁੱਤਰ ਪੂਜਨ ਨਈਅਰ ਦਾ ਦੇਹਾਂਤ ਹੋ ਗਿਆ ਹੈ| ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ| ਉਹਨਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਟੁੱਟ ਪਿਆ ਹੈ|

ਰਮੇਸ਼ ਨਈਅਰ ਦਾ ਪੁੱਤਰ ਕੁਝ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ| ਜਿੱਥੇ ਉਸ ਉਹ ਬਿਮਾਰ ਹੋ ਗਿਆ ਅਤੇ ਉਹ ਕੁਝ ਦੇਰ ਬਾਅਦ ਉਹ ਕੋਮਾ ਦੇ ਵਿੱਚ ਚਲਾ ਗਿਆ ਸੀ| ਪੂਜਨ ਨੂੰ ਏਅਰ ਐਬੂਲੈਂਸ ਦੇ ਰਾਹੀਂ ਭਾਰਤ ਲਿਆਂਦਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਸਦਾ ਇਲਾਜ ਚੱਲ ਰਿਹਾ ਸੀ| ਅੱਜ ਉਸਨੇ ਆਖਰੀ ਸਾਹ ਲਏ ਹਨ|

ਪੂਜਨ ਦਾ ਅੰਤਿਮ ਸੰਸਕਾਰ ਐਤਵਾਰ ਸਵੇਰੇ 10 ਵਜੇ ਜਲੰਧਰ ਦੇ ਮਾਡਲ ਟਾਊਨ ਚ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਏਗਾ| ਰਮੇਸ਼ ਨਈਅਰ ਦੇ ਪੁੱਤਰ ਦੇ ਦਿਹਾਂਤ ਦੇ ਉੱਤੇ ਵਾਇਸ ਆਫ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਨਰਿੰਦਰ ਨੰਦਨ, ਸੰਪਾਦਕ ਪਰਮਜੀਤ ਸਿੰਘ ਰੰਗਪੁਰੀ ਅਤੇ ਵਾਇਸ ਆਫ ਪੰਜਾਬ ਦੀ ਸਾਰੀ ਟੀਮ ਨੇ ਦੁੱਖ ਪ੍ਰਗਟ ਕੀਤਾ|

error: Content is protected !!