ਬਰਨਾਲਾ ‘ਚ ਧਮਾਕੇ ਨਾਲ ਉੱਡੀ ਘਰ ਦੀ ਛੱਤ, ਪੁਲਿਸ ਨੇ ਕੱਢਿਆ ਲੋਕਾਂ ਦਾ ਵਹਿਮ

ਬਰਨਾਲਾ ‘ਚ ਧਮਾਕੇ ਨਾਲ ਉੱਡੀ ਘਰ ਦੀ ਛੱਤ, ਪੁਲਿਸ ਨੇ ਕੱਢਿਆ ਲੋਕਾਂ ਦਾ ਵਹਿਮ

ਵੀਓਪੀ ਬਿਊਰੋ – ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਖੇ ਅੱਜ ਸਵੇਰੇ 3 ਵਜੇ ਦੇ ਕਰੀਬ ਉਹ ਸਮੇਂ ਵੱਡਾ ਘਰ ਵਿੱਚ ਧਮਾਕਾ ਹੋ ਗਿਆ, ਜਦ ਪਤੀ ਪਤਨੀ ਆਪਣੇ ਬੱਚੇ ਸਮੇਤ ਘਰ ਵਿੱਚ ਸੌ ਰਹੇ ਸਨ। ਧਮਾਕਾ ਇੰਨਾ ਜਿਆਦਾ ਵੱਡਾ ਸੀ ਕਿ ਘਰ ਦੇ ਵਿੱਚ ਤਿੰਨ ਕਮਰਿਆਂ ਅਤੇ ਇੱਕ ਰਸੋਈ ਦੀ ਛੱਤ ਨੂੰ ਉਡਾ ਦਿੱਤਾ।

ਧਮਾਕਾ ਸਵੇਰੇ 3 ਵਜੇ ਦੇ ਕਰੀਬ ਸਵੇਰੇ ਹੋਣ ਕਰਕੇ ਨੇੜਲੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਚਾਨਕ ਧਮਾਕੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਧਮਾਕੇ ਤੋਂ ਬਾਅਦ ਇੱਕ ਕਮਰੇ ਅੰਦਰ ਅਚਾਨਕ ਲੱਗੀ ਅੱਗ ਕਾਰਨ ਮਾਲਕ ਹਰਮੇਲ ਸਿੰਘ ਝੁਲਸ ਗਏ, ਜਿਨ੍ਹਾਂ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਨਾਲ ਘਰ ਵਿੱਚ ਇੱਕ ਕਮਰੇ ਦੀ ਛੱਤ ਹੇਠਾਂ ਪਏ ਘਰ ਦੇ ਮਾਲਕ ਹਰਮੇਲ ਸਿੰਘ ਅਤੇ ਉਹਦੀ ਪਤਨੀ ਜਸਪਾਲ ਕੌਰ ਸਮੇਤ ਉਹਦਾ ਇੱਕ ਬੇਟਾ ਘਰ ਵਿੱਚ ਪਏ ਸਨ। ਪਰ ਧਮਾਕੇ ਕਾਰਨ ਉੱਪਰੋਂ ਛੱਤ ਡਿੱਗਣ ਕਾਰਨ ਹਰਮੇਲ ਸਿੰਘ ਅਤੇ ਉਸ ਦੀ ਪਤਨੀ ਜਖਮੀ ਹੋ ਗਏ।

ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਨੇ ਪੀੜਿਤ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕਰਦੇ ਕਿਹਾ ਕਿ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਇਹ ਧਮਾਕਾ ਹੋਇਆ ਅਤੇ ਸਾਰੇ ਘਰ ਦੀਆਂ ਕਮਰੇ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਦੇ ਕਾਰਨਾਂ ਦਾ ਅਜੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਬਿਜਲੀ ਇਨਵੈਟਰ, ਗੈਸ ਸਲੰਡਰ ਦੀ ਗੈਸ ਲੀਕ ਜਾਂ ਕੋਈ ਅਸਮਾਨੀ ਬਿਜਲੀ ਡਿੱਗਣ ਕਾਰਨ ਇਹ ਧਮਾਕਾ ਹੋਣ ਕਾਰਨ ਇਹਨਾਂ ਦਾ ਨੁਕਸਾਨ ਹੋਇਆ ਹੈ।

ਇਸ ਧਮਾਕੇ ਵਿੱਚ ਜਿੱਥੇ ਮਾਲਕ ਗੰਭੀਰ ਜ਼ਖਮੀ ਚਿਹਰੇ ਇਲਾਜ ਹਸਪਤਾਲ ਵਿੱਚ ਦਾਖਲ ਹਨ, ਉੱਥੇ 8 ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਹੈ। ਘਰ ਦੀਆਂ ਛੱਤਾਂ ਅਤੇ ਘਰ ਦਾ ਘਰੇਲੂ ਵਰਤੋਂ ਵਾਲਾ ਸਾਰਾ ਸਮਾਨ ਨੁਕਸਾਨਿਆ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਵੀ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਪੀੜਿਤ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਗੁਰਮੇਲ ਸਿੰਘ ਨੇ ਇਸ ਘਟਨਾ ਨੂੰ ਲੈ ਕੇ ਮੌਕੇ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਜਾਂਚ ਸ਼ੁਰੂ ਕਰਕੇ ਰਿਪੋਰਟ ਬਣਾਈ ਜਾਵੇਗੀ, ਤਾਂ ਜੋ ਅਸਲ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇ ਅਜੇ ਕੋਈ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਅਸਲ ਧਮਾਕਾ ਹੋਣ ਦਾ ਕਾਰਨ ਕੀ ਹੈ।

ਇਸ ਸਬੰਧੀ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਬੀਤੇ ਕੱਲ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਘਰ ਵਿੱਚ ਸਿਲੰਡਰ ਦੀ ਗੈਸ ਲੀਕੇਜ ਕਾਰਨ ਧਮਾਕਾ ਹੋਇਆ, ਜਿਸ ਕਾਰਨ ਘਰ ਦਾ ਮਾਲਕ ਹਰਮੇਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਉਹਨਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਫਾਰੇਂਕਸ ਟੀਮ ਬੁਲਾ ਕੇ ਜਾਂਚ ਕਾਰਵਾਈ ਵਿੱਚ ਧਮਾਕਾ ਪਾਇਆ ਗਿਆ ਹੈ। ਇਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੈ, ਜਦਕਿ ਸਿਰਫ਼ ਇੱਕ ਹੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ

error: Content is protected !!