ਕਰਜ਼ ਤੋਂ ਪਰੇਸ਼ਾਨ ਹੋ ਕੇ ਪਿਓ-ਪੁੱਤ ਨੇ ਕੀਤੀ ਖੁ+ਦਕੁ+ਸ਼ੀ

ਕਰਜ਼ ਤੋਂ ਪਰੇਸ਼ਾਨ ਹੋ ਕੇ ਪਿਓ-ਪੁੱਤ ਨੇ ਕੀਤੀ ਖੁ+ਦਕੁ+ਸ਼ੀ

ਮੁਕਤਸਰ (ਵੀਓਪੀ ਬਿਊਰੋ) Punjab, mukatsar, news ਮੁਕਤਸਰ ਦੇ ਮੰਡੀ ਬਰੀਵਾਲਾ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਪਿਓ-ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਹਰ ਕੋਈ ਇਸ ਘਟਨਾ ਦੇ ਨਾਲ ਦੁਖੀ ਹੈ।

ਜਾਣਕਾਰੀ ਦੇ ਮੁਤਾਬਕ ਮੁਕਤਸਰ ਦੇ ਹਲਕਾ ਮੰਡੀ ਬਰੀਵਾਲਾ ਨੇੜਲੇ ਪਿੰਡ ਵੜਿੰਗ ਕੋਲੋਂ ਲੰਘਦੀ ਰਾਜਸਥਾਨ ਨਹਿਰ ’ਚ ਛਾਲ ਮਾਰ ਕੇ ਪਿਓ-ਪੁੱਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ। ਓਧਰ ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਹਿਰ ’ਚ ਦੋਵਾਂ ਜਣਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

ਇਕੱਤਰ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ (42) ਤੇ ਉਸਦਾ ਬੇਟਾ ਬਲਜੋਤ ਸਿੰਘ (15) ਵਾਸੀ ਪਿੰਡ ਮੜ੍ਹਾਕ ਜੋ ਕਿ ਮੋਟਰਸਾਈਕਲ ‘ਤੇ ਪਿੰਡ ਵੜਿੰਗ ਨੇੜੇ ਨਹਿਰ ਕੋਲ ਆਏ ਤੇ ਅਚਾਨਕ ਦੋਵਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਓਧਰ ਥਾਣਾ ਬਰੀਵਾਲਾ ਪੁਲਿਸ ਨੇ ਮੌਕੇ ’ਤੇ ਬਚਾਅ ਕਾਰਜ ਅਰੰਭ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਸਿਰ ਕਰਜ਼ਾ ਸੀ ਜਿਸ ਤੋਂ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।

ਪਤਾ ਲੱਗਾ ਹੈ ਕਿ ਬਲਜੋਤ ਸਿੰਘ ਪਿੰਡ ਹਰੀਕੇ ਕਲਾਂ ਵਿਖੇ ਸਥਿਤ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ। ਓਧਰ ਇਸ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

error: Content is protected !!