ਪੰਜਾਬ ਪੁਲਿਸ ਤੋਂ ਡਰ ਕੇ ਭੱਜਣ ਲੱਗੇ ਸੀ ਨੇਪਾਲ, ਬਿਹਾਰ ਤੋਂ ਚੁੱਕ ਲਿਆਂਦੇ ਬਦ+ਮਾਸ਼

ਪੰਜਾਬ ਪੁਲਿਸ ਤੋਂ ਡਰ ਕੇ ਭੱਜਣ ਲੱਗੇ ਸੀ ਨੇਪਾਲ, ਬਿਹਾਰ ਤੋਂ ਚੁੱਕ ਲਿਆਂਦੇ ਬਦ+ਮਾਸ਼

ਵੀਓਪੀ ਬਿਊਰੋ – Punjab police news ਅੰਮ੍ਰਿਤਸਰ ਦੀ ਪੁਲਿਸ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਕੇ ਨੇਪਾਲ ਭੱਜਣ ਦੀ ਤਿਆਰੀ ਕਰ ਚੁੱਕੇ 3 ਬਦਮਾਸ਼ਾਂ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਸਾਂਝੀ ਕੀਤੀ ਅਤੇ ਬਾਅਦ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਕਤ ਅਪਰਾਧੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਹਨ ਅਤੇ ਪਾਕਿਸਤਾਨ ਦੇ ਕਹਿਣ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸੇ ਦੇ ਨਾਲ ਹੀ ਉਕਤ ਬਦਮਾਸ਼ ਬੀਤੇ ਦਿਨਾਂ ਵਿੱਚ ਹੋਏ ਹਮਲਿਆਂ ਵਿੱਚ ਮੁਲਜ਼ਮਾਂ ਨੂੰ ਹਥਿਆਰ ਤੇ ਗ੍ਰਨੇਡ ਵੀ ਮੁਹੱਈਆ ਕਰਵਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਬਦਮਾਸ਼ਾਂ ਵਿੱਚ ਖੌਫ ਹੈ ਅਤੇ ਇਸ ਕਾਰਨ ਹੁਣ ਬਦਮਾਸ਼ ਡਰ ਕੇ ਦੇਸ਼ ਹੀ ਛੱਡ ਕੇ ਭੱਜ ਰਹੇ ਹਨ।

ਉੱਥੇ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਕਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਅੱਤਵਾਦੀਆਂ ਨੂੰ ਨੇਪਾਲ ਭੱਜਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਬਿਹਾਰ ਦੇ ਕੁਮਾਰਖੰਡ ਇਲਾਕੇ ਦੇ ਪਿੰਡ ਮਾਦਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਯਾਦਵ, ਮੁਕੇਸ਼ ਅਤੇ ਸਾਜਨ ਸਿੰਘ ਵਾਸੀ ਖੰਡਵਾਲਾ, ਛੇਹਰਟਾ ਵਜੋਂ ਕੀਤੀ ਹੈ। ਪੁਲਿਸ ਸ਼ਨੀਵਾਰ ਦੇਰ ਰਾਤ ਤਕ ਤਿੰਨਾਂ ਦੋਸ਼ੀਆਂ ਨੂੰ ਅੰਮ੍ਰਿਤਸਰ ਲੈ ਜਾਵੇਗੀ। ਸੀਪੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ੁੱਕਰਵਾਰ ਅੱਧੀ ਰਾਤ 12.50 ਵਜੇ ਠਾਕੁਰ ਦੁਆਰਾ ਮੰਦਰ ‘ਤੇ ਕੀਤੇ ਗਏ ਗ੍ਰੇਨੇਡ ਹਮਲੇ ‘ਚ ਫੜੇ ਗਏ ਤਿੰਨਾਂ ਦੋਸ਼ੀਆਂ ਦੀ ਕਿਤੇ ਨਾ ਕਿਤੇ ਕੋਈ ਕੜੀ ਹੋ ਸਕਦੀ ਹੈ।

error: Content is protected !!