ਹੁਣ ਹਿਮਾਚਲ ਪੁਲਿਸ ਨੇ ਰੋਕੇ ਪੰਜਾਬੀ, ਦੱਬਕੇ ਮਾਰ ਕੇ ਉਤਰਵਾਏ ਝੰਡੇ

ਹੁਣ ਹਿਮਾਚਲ ਪੁਲਿਸ ਨੇ ਰੋਕੇ ਪੰਜਾਬੀ, ਦੱਬਕੇ ਮਾਰ ਕੇ ਉਤਰਵਾਏ ਝੰਡੇ

ਵੀਓਪੀ ਬਿਊਰੋ- ਬੀਤੇ ਦਿਨੀ ਪੰਜਾਬ ਦੇ ਨੌਜਵਾਨ ਜੋ ਕਿ ਹਿਮਾਚਲ ਵਿਖੇ ਧਾਰਮਿਕ ਸਥਾਨਾਂ ‘ਤੇ ਘੁੰਮਣਗੇ ਹੋਏ ਸਨ। ਉਹਨਾਂ ਦੇ ਨਾਲ ਸਥਾਨਕ ਲੋਕਾਂ ਨੇ ਧੱਕੇਸ਼ਾਹੀ ਕੀਤੀ, ਬਦਸਲੂਕੀ ਕੀਤੀ ਅਤੇ ਗੁੰਡਾਗਰਦੀ ਕੀਤੀ ਸੀ। ਇਸ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਉੱਤੇ ਲੱਗੇ ਧਾਰਮਿਕ ਝੰਡੇ ਉਤਾਰ ਦਿੱਤੇ ਗਏ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਇਹਨਾਂ ਨੂੰ ਸਬਕ ਸਿਖਾਉਣਗੇ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਕਰਨਗੇ।

ਉੱਥੇ ਹੀ ਹੁਣ ਇਹ ਮਾਮਲਾ ਲਗਾਤਾਰ ਹੀ ਵਧਦਾ ਹੀ ਜਾ ਰਿਹਾ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਮਨਾਲੀ ਜਾ ਰਿਹਾ ਅਤੇ ਉਸਨੂੰ ਇਸ ਵਾਰ ਹਿਮਾਚਲ ਦੇ ਸਥਾਨਕ ਲੋਕ ਨਹੀਂ ਹਿਮਾਚਲ ਦੀ ਪੁਲਿਸ ਹੀ ਡਰਾ ਧਮਕਾ ਰਹੀ ਹੈ ਤੇ ਗੁੰਡਾਗਰਦੀ ਕਰ ਰਹੀ ਹੈ। ਪੰਜਾਬ ਤੋਂ ਇਹਨਾਂ ਨੌਜਵਾਨਾਂ ਤੇ ਮੋਟਰਸਾਈਕਲਾਂ ਉੱਤੇ ਝੰਡੇ ਲੱਗੇ ਹੋਏ ਹਨ, ਜਿਨਾਂ ਨੂੰ ਹਿਮਾਚਲ ਦੀ ਪੁਲਿਸ ਉਤਾਰ ਰਹੀ ਹੈ।


ਹਿਮਾਚਲ ਦੀ ਪੁਲਿਸ ਜਿੱਥੇ ਉਹਨਾਂ ਨੌਜਵਾਨਾਂ ਨੂੰ ਧਮਕੀਆਂ ਦੇ ਰਹੀ ਹੈ, ਉਸ ‘ਤੇ ਹੀ ਸਥਾਨਕ ਲੋਕ ਵੀ ਹਿਮਾਚਲ ਪੁਲਿਸ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਧਮਕਾ ਰਹੇ ਨੇ ਅਤੇ ਉਨ੍ਹਾਂ ਦੇ ਮੋਟਰਸਾਈਕਲ ਨਾਲ ਛੇਡਛਾੜ ਕਰ ਰਹੇ ਨੇ ਇਹ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਦਕਿ ਹਿਮਾਚਲ ਦੀ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਵੱਲ ਗੌਰ ਨਹੀਂ ਕਰ ਰਿਹਾ।


ਕੀ ਪੰਜਾਬੀਆਂ ਨੂੰ ਹੁਣ ਹਿਮਾਚਲ ਜਾਣਾ ਭਾਰੀ ਪੈ ਰਿਹਾ ਹੈ, ਕੀ ਪੰਜਾਬੀ ਇੰਨੇ ਮਾੜੇ ਹੋ ਗਏ ਨੇ ਕਿ ਉਹ ਹਿਮਾਚਲ ਵੀ ਨਹੀਂ ਜਾ ਸਕਦੇ? ਇੱਕ ਸਮਾਂ ਸੀ ਜਦੋਂ ਹਿਮਾਚਲ ਦੇ ਲੋਕਾਂ ਨੂੰ ਗੁਰੂ ਸਾਹਿਬਾਨਾਂ ਨੇ ਹੀ ਮੁਗਲਾਂ ਕੋਲੋਂ ਬਚਾਇਆ ਸੀ ਪਰ ਅੱਜ ਕੱਲ ਇਹੀ ਹਿਮਾਚਲ ਦੇ ਲੋਕ ਪੰਜਾਬੀ ਉੱਤੇ ਚੜ ਰਹੇ ਨੇ ਅਤੇ ਗੁੰਡਾਗਰਦੀ ਦਿਖਾ ਰਹੇ ਨੇ ਆਖਰਕਾਰ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਇਸ ਮਾਮਲੇ ਵਿੱਚ ਕਦੋਂ ਦਖਲ ਦੇਵੇਗੀ।

error: Content is protected !!