ਗੈਂ+ਗ+ਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਦੀ ਜੇਲ੍ਹ ਸ਼ਿਫਟ ਕਰ ਰਹੀ ਪੰਜਾਬ ਪੁਲਿਸ 

ਗੈਂ+ਗ+ਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਦੀ ਜੇਲ੍ਹ ਸ਼ਿਫਟ ਕਰ ਰਹੀ ਪੰਜਾਬ ਪੁਲਿਸ

ਵੀਓਪੀ ਬਿਊਰੋ – Jaggu bhagwanpuri, Punjab ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚੋਂ ਅਪਰਾਧ ਖਤਮ ਕਰਨ ਦਾ ਠਾਣਿਆ ਹੋਇਆ ਹੈ। ਇਸੇ ਤਹਿਤ ਅਪਰਾਧੀਆਂ ਉੱਪਰ ਲਗਾਮ ਕੱਸੀ ਜਾ ਰਹੀ ਹੈ। ਆਏ ਦਿਨ ਅਪਰਾਧੀ ਅਨਸਰਾਂ ਦਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਕੇ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਦੇ ਨਾਲ ਢਾਹਿਆ ਜਾ ਰਿਹਾ ਹੈ। ਇਸੇ ਤਹਿਤ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ।

 

ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਅਤੇ ਗੈਂਸਟਰ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਐੱਨ.ਸੀ.ਬੀ. ਨੇ ਇਹ ਕਾਰਵਾਈ ਐਨਡੀਪੀਐਸ ਐਕਟ ਤਹਿਤ ਕੀਤੀ ਹੈ। ਇਹ ਕਾਨੂੰਨ ਐਨਐਸਏ ਤਹਿਤ ਕਾਫੀ ਸਖ਼ਤ ਹੈ ਤੇ ਹੁਣ ਇਸ ਨੂੰ ਇਕ ਸਾਲ ਤਕ ਜ਼ਮਾਨਤ ਜਾਂ ਚੁਣੌਤੀ ਨਹੀਂ ਦਿੱਤੀ ਜਾ ਸਕਦੀ।

ਜੱਗੂ ਭਗਵਾਨਪੁਰੀਆ ਨੂੰ ਹਵਾਈ ਰਸਤੇ ਅਸਾਮ ਲਿਜਾਣ ਤੋਂ ਪਹਿਲਾਂ ਭਾਰੀ ਸੁਰੱਖਿਆ ਹੇਠ ਚੰਡੀਗੜ੍ਹ ਲਿਜਾਇਆ ਗਿਆ ਸੀ। ਗੈਂਗਸਟਰ ਜੱਗੂ ਖ਼ਿਲਾਫ਼ ਪਿਛਲੇ ਕਈ ਸਾਲਾਂ ‘ਚ 128 ਮਾਮਲੇ ਦਰਜ ਹਨ। ਫਿਲਹਾਲ ਉਹ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ‘ਚ ਬੰਦ ਸੀ। ਜੱਗੂ ‘ਤੇ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਵੀ ਸ਼ਾਮਲ ਹੋਣ ਦਾ ਦੋਸ਼ ਹੈ।

error: Content is protected !!