ਗੁਰਦੁਆਰਾ ਜਾਮਨੀ ਸਾਹਿਬ ਵਿਖੇ ਬਣੀ ਨਵੀਂ ਕਾਰ ਪਾਰਕਿੰਗ ਦਾ ਬਾਬਾ ਜਗਤਾਰ ਸਿੰਘ ਵੱਲੋਂ ਉਦਘਾਟਨ 

ਗੁਰਦੁਆਰਾ ਜਾਮਨੀ ਸਾਹਿਬ ਵਿਖੇ ਬਣੀ ਨਵੀਂ ਕਾਰ ਪਾਰਕਿੰਗ ਦਾ ਬਾਬਾ ਜਗਤਾਰ ਸਿੰਘ ਵੱਲੋਂ ਉਦਘਾਟਨ

 

ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਹਾਜ਼ਰ

ਫਿਰੋਜਪੁਰ ( ਜਤਿੰਦਰ ਪਿੰਕਲ ) ਇਲਾਕੇ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਵਿਖੇ ਨਵੀਂ ਬਣੀ ਕਾਰ ਪਾਰਕਿੰਗ ਦਾ ਉਦਘਾਟਨ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਕੀਤਾ,ਇਸ ਮੌਕੇ ਤੇ ਬਾਬਾ ਮਹਿੰਦਰ ਸਿੰਘ ਅਤੇ ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲਿਆਂ ਸਮੇਤ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਦਰਸ਼ਨ ਸਿੰਘ ਬਰਾੜ ਮੋਠਾ ਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਦਿਲਬਾਗ ਸਿੰਘ ਵਿਰਕ, ਕਰਤਾਰ ਸਿੰਘ ਰੁਕਨਾਂ ਮੂੰਗਲਾ, ਜਥੇਦਾਰ ਗੁਰਨਾਮ ਸਿੰਘ ਸੈਦਾਂ ਰੁਹੇਲਾ, ਰਣਜੀਤ ਸਿੰਘ ਸੰਧੂ, ਭਗਵਾਨ ਸਿੰਘ ਸਾਮਾ, ਤੇਜਬੀਰ ਸਿੰਘ ਮੇਨੈਜਰ, ਜਸਪਾਲ ਸਿੰਘ ਮੀਤ ਮੈਨੇਜਰ ਸਮੇਤ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

 

 

ਇਸ ਮੌਕੇ ਤੇ ਹਾਜਰ ਸੰਗਤਾਂ ਅਤੇ ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਫੈਡਰੇਸ਼ਨ ਆਗੂ ਦਿਲਬਾਗ ਸਿੰਘ ਵਿਰਕ, ਅਤੇ ਕਰਤਾਰ ਸਿੰਘ ਰੁਕਨਾਂ ਮੂੰਗਲਾ ਨੇ ਕਿਹਾ ਕਿ ਬੀਤੇ ਲੰਮੇਂ ਸਮੇਂ ਤੋਂ ਇਹਨਾਂ ਅਸਥਾਨਾ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਦੇ ਜਥੇ ਵੱਲੋਂ ਕੀਤੀ ਜਾ ਰਹੀ ਜਿਸ ਨਾਲ ਬਹੁਤ ਸੁੰਦਰ ਇਮਾਰਤਾਂ ਤਿਆਰ ਕੀਤੀਆਂ ਹਨ ਅਤੇ ਹੁਣ ਸੰਗਤਾਂ ਦੀ ਰੋਜ਼ਾਨਾ ਇਹਨਾਂ ਅਸਥਾਨਾ ਤੇ ਆਮਦ ਵੱਧ ਰਹੀ, ਜਿਸ ਨਾਲ ਸਾਧਨ ਖੜ੍ਹੇ ਕਰਨ ਚ ਬਹੁਤ ਦਿੱਕਤ ਆਉਂਦੀ ਸੀ,ਸੋ ਇਸ ਕਾਰ ਪਾਰਕਿੰਗ ਨਾਲ ਬਹੁਤ ਵੱਡੀ ਸਹੂਲਤ ਸੰਗਤਾਂ ਨੂੰ ਸਾਧਨ ਖੜ੍ਹੇ ਕਰਨ ਲਈ ਮਿਲੇ ਗੀ , ਇਹਨਾਂ ਬੁਲਾਰਿਆਂ ਨੇ ਮਹਾਂਪੁਰਖਾਂ ਦਾ ਇਸ ਵੱਡੀ ਸੇਵਾ ਨਿਭਾਉਣ ਲਈ ਅਤੇ ਸੰਗਤਾਂ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।

error: Content is protected !!