ਕਿਸਾਨ ਆਗੂ ਸਰਵਣ ਸਿੰਘ ਪੰਧੇਰ ਰਿਹਾਅ, ਕਿਹਾ- ਦੇਖਦੇ ਅੱਗੇ ਕੀ ਕਰਨਾ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਰਿਹਾਅ, ਕਿਹਾ- ਦੇਖਦੇ ਅੱਗੇ ਕੀ ਕਰਨਾ

ਵੀਓਪੀ ਬਿਊਰੋ- Punjab, news ਬੀਤੇ ਦਿਨੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਗਏ ਕਿਸਾਨ ਯੂਨੀਅਨ ਦੇ ਆਗੂ ਸਰਵਨ ਸਿੰਘ ਪੰਧੇਰ ਨੂੰ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਰਿਹਾਅ ਕਰ ਦਿੱਤਾ। ਰਿਹਾਅ ਹੋਣ ਤੋਂ ਬਾਅਦ ਸਰਵਨ ਸਿੰਘ ਪੰਧੇਰ ਨੇ ਲਾਈਵ ਹੋ ਕੇ ਸਾਰੇ ਕਿਸਾਨਾਂ ਵੀਰਾਂ ਨੂੰ ਬਹਾਦੁਰਗੜ੍ਹ ਕਿਲੇ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਤੋਂ ਬਾਅਦ ਉਹ ਅਗਲੀ ਰਣਨੀਤੀ ਉਲੀਕਣਗੇ।

ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਉਹ ਬਹਾਦਰਗੜ੍ਹ ਕਿਲੇ ਜਾਣਗੇ ਅਤੇ ਆਪਣੀ ਗੱਡੀ ਲੈਣਗੇ ਇਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨਗੇ। ਇਸ ਤੋਂ ਇਲਾਵਾ ਉਹ ਸ਼ੰਭੂ ਅਤੇ ਖਨੌਰ ਬਾਰਡਰ ਵੀ ਜਾਣਗੇ ਅਤੇ ਉੱਥੇ ਸਥਿਤੀ ਦਾ ਜਾਇਜ਼ਾ ਲੈਣਗੇ ਕਿ ਉੱਥੇ ਸਥਿਤੀ ਅਤੇ ਮਾਹੌਲ ਕਿਸ ਤਰ੍ਹਾਂ ਦਾ ਹੈ।

ਪੰਜਾਬ ਪੁਲਿਸ ਨੇ ਜੋ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਹੈ ਉਸ ਦੀ ਉਹ ਨਿਖੇਧੀ ਕਰਦੇ ਹਨ। ਸਰਵਨ ਸਿੰਘ ਪੰਧੇਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਵਾਈ ਨਿਖੇਧੀ ਕਰਦੇ ਹੋਏ ਕਿਹਾ ਕਿ ਉਹ ਮੋਰਚਾ ਸ਼ੁਰੂ ਕਰਨਗੇ ਅਤੇ ਮੰਗਾਂ ਦੇ ਹੱਲ ਤਕ ਡਟੇ ਰਹਿਣਗੇ।

error: Content is protected !!