ਪਾਸਟਰ ਤੋਂ ਦੁਖੀ ਕੁੜੀਆਂ ਪਹੁੰਚੀਆਂ ਜਥੇਦਾਰ ਸਾਹਿਬ ਕੋਲ, ਕਿਹਾ-ਮਜ਼ਲੂਮਾਂ ਦੀ ਮਦਦ ਕਰੋ

ਪਾਸਟਰ ਤੋਂ ਦੁਖੀ ਕੁੜੀਆਂ ਪਹੁੰਚੀਆਂ ਜਥੇਦਾਰ ਸਾਹਿਬ ਕੋਲ, ਕਿਹਾ-ਮਜ਼ਲੂਮਾਂ ਦੀ ਮਦਦ ਕਰੋ

ਵੀਓਪੀ ਬਿਊਰੋ – Punjab, news  ਪਾਸਟਰ ਬਜਿੰਦਰ ਵੱਲੋਂ ਪੀੜਤ ਹੋਈਆਂ ਲੜਕੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਹੈ। ਇੱਕ ਲੜਕੀ ਨਾਲ ਸੋਸ਼ਣ ਕਰਨ ਕਰਕੇ ਪਾਸਟਰ ਬਜਿੰਦਰ ਤੇ ਪੋਕਸੋ act ਲੱਗਾ ਹੈ ਤੇ ਇੱਕ ਲੜਕੀ ਦੀ ਕੁੱਟਮਾਰ ਕਰਨ ਕਰਨ ਕਰਕੇ ਮੁਕੱਦਮਾ ਦਰਜ ਹੋਇਆ ਹੈ। ਕੱਲ ਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਹੁਣ ਉਸ ਨੂੰ ਇੱਕ ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

ਪੀੜਤ ਲੜਕੀਆਂ ਨੇ ਜਥੇਦਾਰ ਸਾਹਿਬ ਨੂੰ ਮਿਲ ਕੇ ਪਾਸਟਰ ਬਜਿੰਦਰ ਦਾ ਕਾਲਾ ਸੱਚ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਇਨ੍ਹਾਂ ਪਾਸਟਰਾਂ ਵੱਲੋਂ ਮੂਰਖ ਬਣਾਇਆ ਜਾਂਦਾ ਹੈ। ਪੀੜਤ ਲੜਕੀਆਂ ਨੇ ਕਿਹਾ ਕਿ ਪਾਸਟਰ ਦੇ ਡਰ ਕਾਰਨ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਸੀ।

ਇਸ ਕਾਰਨ ਉਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਮਦਦ ਲਈ ਆਈਆਂ ਹਨ, ਕਿਉਂਕਿ ਏਥੋਂ ਹਰ ਮਜ਼ਲੂਮ ਦੀ ਮਦਦ ਕੀਤੀ ਜਾਂਦੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਦਰ ਚੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਅਤੇ ਮੈਂ ਅਤੇ ਪੂਰੀ ਸਿੱਖ ਕੌਮ ਇਹਨਾਂ ਬੱਚਿਆਂ ਦੇ ਨਾਲ ਹਾਂ। ਜਥੇਦਾਰ ਸਾਹਿਬ ਨੇ ਕਿਹਾ ਜਿੱਥੇ ਵੀ ਲੋੜ ਪੈਂਦੀ ਹੈ ਮੈਂ ਖੁਦ ਨਾਲ ਜਾਵਾਂਗਾ।

error: Content is protected !!