ਲੰਗਰ ‘ਚੋਂ ਨੂਡਲ ਖਾਣ ਨਾਲ ਬਿਮਾਰ ਹੋਏ ਬੱਚੇ, ਲਿਜਾਣੇ ਪਏ ਹਸਪਤਾਲ

ਲੰਗਰ ‘ਚੋਂ ਨੂਡਲ ਖਾਣ ਨਾਲ ਬਿਮਾਰ ਹੋਏ ਬੱਚੇ, ਲਿਜਾਣੇ ਪਏ ਹਸਪਤਾਲ

ਹੁਸ਼ਿਆਰਪੁਰ (ਵੀਓਪੀ ਬਿਊਰੋ) Punjab, news ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਵਿੱਚ ਲੰਗਰ ਖਾਣ ਤੋਂ ਬਾਅਦ ਕਰੀਬ 17 ਬੱਚੇ ਬਿਮਾਰ ਹੋ ਗਏ। ਇੱਥੇ ਇੱਕ ਲੰਗਰ ਦੇ ਵਿੱਚ ਨੂਡਲਜ਼ ਖਾਨ ਨਾਲ ਇਹ ਬੱਚੇ ਬਿਮਾਰ ਹੋਏ ਹਨ। ਸਿਵਲ ਹਸਪਤਾਲ ਦੇ ਵਿੱਚ ਡਿਊਟੀ ਤੇ ਮੌਜੂਦ ਡਾਕਟਰਾਂ ਵਲੋਂ ਇਲਾਜ ਕੀਤਾ ਗਿਆ ਹੈ।

 

ਜਾਣਕਾਰੀ ਅਨੂੰਸਾਰ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਕੋਲ਼ ਇੱਕ ਨੂਡਲਜ਼ ਦਾ ਲੰਗਰ ਲਗਾਇਆ ਸੀ, ਜਿੱਥੇ ਇਨ੍ਹਾਂ ਬੱਚਿਆਂ ਨੇ ਨੂਡਲਜ਼ ਖਾਨ ਉਪਰੰਤ ਸਿਹਤ ਵਿਗੜਨ ਲੱਗ ਪਈ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਬੱਚਿਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਕਿ ਇਨ੍ਹਾਂ ਦਾ ਇਲਾਜ ਕੀਤਾ ਗਿਆ।

ਇਸ ਮੌਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਮੌਜੂਦ ਡਾਕਟਰ ਅਮਿਤ ਨੇ ਦੱਸਿਆ ਕਿ ਬਿਮਾਰ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ।

error: Content is protected !!