ਹਰਨਾਮ ਸਿੰਘ ਧੁੰਮਾ ਦੇ ਬਿਆਨ ‘ਤੇ ਭੜਕੇ ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ (ਵੀਓਪੀ ਬਿਊਰੋ) ਸਿੱਖ ਕੌਮ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਾਡੀ ਦੂਜੀ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੰਮਾ ਸਮਾਂ ਸੇਵਾ ਬਖਸ਼ੀ । ਇਹ ਦੇਣ ਮੈਂ ਕਦੇ ਨਹੀ ਦੇ ਸਕਦਾ । ਆਪਣੇ ਸਿਆਸੀ ਜੀਵਨ ਵਿੱਚ ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਕਿ ਕੌਮ ਦੇ ਹਿੱਤਾਂ ਨਾਲ ਕਿਸੇ ਨਾਲ ਵੀ ਕਿਸੇ ਵੀ ਕੀਮਤ ਤੇ ਸਮਝੌਤਾ ਨਹੀ ਕਰਨਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।

ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਜੋ ਬਿਆਨ ਮੇਰੇ ਬਾਰੇ ਭਾਜਪਾ ਦੇ ਦਫ਼ਤਰ ਵਿੱਚ ਗੇੜੇ ਮਾਰਨ ਬਾਰੇ ਕਿਹਾ ਹੈ ਇਹ ਬੇਬੁਨਿਆਦ ਹੈ । ਬਾਬਾ ਹਰਨਾਮ ਸਿੰਘ ਦੱਸਣ ਕਿ ਉਹਨਾਂ ਨੇ ਪਿਛਲੇ ਸਾਲਾਂ ਵਿੱਚ ਜਾਂ ਹੁਣ ਮੈਨੂੰ ਕਦੋਂ ਭਾਜਪਾ ਦੇ ਦਫ਼ਤਰ ਜਾਂਦਿਆਂ ਦੇਖਿਆ ਹੈ । ਏਨਾ ਹੀ ਨਹੀਂ ਉਹ ਦੱਸਣ ਕਿ ਮੈਂ ਕਦੋਂ ਭਾਜਪਾ ਨੂੰ ਖੁਸ਼ ਕਰਨ ਲਈ ਕਦੋਂ ਸਿੱਖ ਰਵਾਇਤਾਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਪਿੱਠ ਦਿੱਤੀ ਹੈ ? ਸਾਰੀ ਕੌਮ ਜਾਣਦੀ ਹੈ ਕਿ ਉਹ ਕੌਣ ਤਾਕਤਾਂ ਹਨ ਜਿੰਨਾਂ ਦਾ ਅੱਜ ਸਾਰਾ ਜ਼ੋਰ ਸਿੱਖਾਂ ਦੀ ਅੱਡਰੀ ਹਸਤੀ ਨੂੰ ਖਤਮ ਕਰਨ ਤੇ ਲੱਗਿਆ ਹੋਇਆ ਹੈ ਪਰ ਕੌਮ ਦੀ ਨਾਮਵਰ ਸੰਸਥਾ ਜਿਸਦੇ ਕੌਮ ਲਈ ਦਿੱਤੇ ਯੋਗਦਾਨ ਨੂੰ ਕੋਈ ਨਹੀ ਭੁਲਾ ਸਕਦਾ । ਉਸਦਾ ਮੁਖੀ ਸਿੱਖ ਸਿਧਾਤਾਂ ਨੂੰ ਪਿੱਠ ਦੇ ਕੇ ਕੌਮ ਵਿਰੋਧੀ ਤਾਕਤਾਂ ਨਾਲ ਘਿਓ ਖਿੱਚੜੀ ਹੁੰਦਾ ਫਿਰੇ ਕੀ ਇਹ ਸਹੀ ਹੈ ?

ਕੱਲ੍ਹ ਕੌਮ ਨੇ ਇਕ ਵਾਰ ਮੁੜ ਤੋਂ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਕੌਮ ਪੰਥ ਵਿਰੋਧੀ ਤਾਕਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਤੇ ਉਹਨਾਂ ਦੇ ਇਰਾਦੇ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ । ਇਸ ਲਈ ਬਾਬਾ ਹਰਨਾਮ ਸਿੰਘ ਨੂੰ ਵੀ ਇਹ ਸ਼ੀਸ਼ਾ ਦੇਖਣਾ ਚਾਹੀਦਾ ਹੈ । ਇਸ ਤਰ੍ਹਾਂ ਮੇਰੇ ਜਾਂ ਕਿਸੇ ਹੋਰ ਖ਼ਿਲਾਫ਼ ਬਿਆਨਬਾਜ਼ੀ ਕਰਨ ਦੀ ਥਾਂ ਕੌਮ ਦੀ ਭਾਵਨਾ ਨੂੰ ਸਮਝਦੇ ਹੋਏ ਕੌਮ ਨਾਲ ਖੜਨਾ ਚਾਹੀਦਾ ਹੈ ।

error: Content is protected !!