ਰੋਜੀ-ਰੋਟੀ ਲਈ ਸਾਊਦੀ ਅਰਬ ਗਏ ਨੇ ਛੁੱਟੀ ਮੰਗੀ ਤਾਂ ਕੰਪਨੀ ਨੇ ਫਸਾ’ਤਾ ਚੋਰੀ ਦੇ ਕੇਸ ‘ਚ

ਰੋਜੀ-ਰੋਟੀ ਲਈ ਸਾਊਦੀ ਅਰਬ ਗਏ ਨੂੰ ਕੰਪਨੀ ਨੇ ਫਸਾ’ਤਾ ਚੋਰੀ ਦੇ ਕੇਸ ‘ਚ, ਮਸਾ ਛੁੱਟੀ ਜਾਨ

ਜਲੰਧਰ (ਵੀਓਪੀ ਬਿਊਰੋ) ਜਦੋਂ ਸਾਊਦੀ ਅਰਬ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਨਰੇਸ਼ ਕੁਮਾਰ ਨੇ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਛੁੱਟੀ ਮੰਗੀ ਤਾਂ ਕੰਪਨੀ ਨੇ ਉਸਨੂੰ ਚੋਰੀ ਦੇ ਝੂਠੇ ਦੋਸ਼ਾਂ ਵਿੱਚ ਫਸਾ ਦਿੱਤਾ। ਇਸ ਤੋਂ ਬਾਅਦ, ਉਸਨੂੰ ਲਗਭਗ ਡੇਢ ਸਾਲ ਤੱਕ ਥਾਣਿਆਂ ਅਤੇ ਜੇਲ੍ਹਾਂ ਵਿੱਚ ਮਾਨਸਿਕ ਤਸੀਹੇ ਸਹਿਣੇ ਪਏ। ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠੜਾ ਦੇ ਵਸਨੀਕ ਨਰੇਸ਼ ਕੁਮਾਰ ਦੀ ਘਰ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੰਭਵ ਹੋਈ।

ਸੁਲਤਾਨਪੁਰ ਲੋਧੀ ਦੇ ਨਿਰਮਲ ਕੁਟੀਆ ਵਿਖੇ ਆਪਣੀ ਪਤਨੀ ਨਾਲ ਪਹੁੰਚੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ 2014 ਵਿੱਚ ਸਾਊਦੀ ਅਰਬ ਗਿਆ ਸੀ ਅਤੇ ਤਿੰਨ ਵਾਰ ਪਿੰਡ ਵਾਪਸ ਆਇਆ ਸੀ। ਜਦੋਂ ਉਹ 2019 ਵਿੱਚ ਸਾਊਦੀ ਅਰਬ ਗਿਆ ਅਤੇ ਚਾਰ ਸਾਲਾਂ ਬਾਅਦ ਛੁੱਟੀ ਮੰਗੀ ਤਾਂ ਕੰਪਨੀ ਨੇ ਉਸਨੂੰ ਚੋਰੀ ਦੇ ਝੂਠੇ ਦੋਸ਼ਾਂ ਵਿੱਚ ਫਸਾਇਆ ਅਤੇ ਇੱਕ ਬੰਦ ਕਮਰੇ ਵਿੱਚ ਕੈਦ ਕਰ ਦਿੱਤਾ।

ਉੱਥੇ, ਦਿਨ ਵਿੱਚ ਸਿਰਫ਼ ਦੋ ਵਾਰ ਖਾਣਾ ਦਿੱਤਾ ਜਾਂਦਾ ਸੀ ਅਤੇ ਉਸਨੂੰ ਇੱਕ ਬਹੁਤ ਹੀ ਛੋਟੇ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ। ਉਸ ਸਮੇਂ ਲੱਗਦਾ ਸੀ ਕਿ ਉਹ ਨਹੀਂ ਬਚੇਗਾ। ਉਨ੍ਹਾਂ ਦੀ ਪਤਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਸੰਤ ਸੀਚੇਵਾਲ ਨੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਰਾਹੀਂ ਦਖਲ ਦਿੱਤਾ। ਨਰੇਸ਼ ਕੁਮਾਰ, ਜੋ ਦੋ ਮਹੀਨਿਆਂ ਤੋਂ ਇੱਕ ਕਮਰੇ ਵਿੱਚ ਕੈਦ ਸੀ, ਨੂੰ ਰਿਹਾਅ ਕਰ ਦਿੱਤਾ ਗਿਆ।

error: Content is protected !!