ਡੰਕੀ ਰਾਹੀਂ ਵਿਦੇਸ਼ ਭੇਜ ਕੇ ਠੱਗਦਾ ਸੀ ਲੱਖਾਂ ਰੁਪਏ, ਪੰਜਾਬੀ ਦੀ ਸ਼ਿਕਾਇਤ ‘ਤੇ ਦਿੱਲੀ ਦਾ ਏਜੰਟ ਗ੍ਰਿਫ਼ਤਾਰ

ਡੰਕੀ ਰਾਹੀਂ ਵਿਦੇਸ਼ ਭੇਜ ਕੇ ਠੱਗਦਾ ਸੀ ਲੱਖਾਂ ਰੁਪਏ, ਪੰਜਾਬੀ ਦੀ ਸ਼ਿਕਾਇਤ ‘ਤੇ ਦਿੱਲੀ ਦਾ ਏਜੰਟ ਗ੍ਰਿਫ਼ਤਾਰ

ਦਿੱਲੀ (ਵੀਓਪੀ ਬਿਊਰੋ) Punjab, Delhi, news ਪੰਜਾਬ ਦੇ ਅਨੇਕਾਂ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਪਿਛਲੇ ਦਿਨੀਂ ਅਮਰੀਕਾ ਨੇ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਕੀਤਾ, ਉਸ ਤੋਂ ਬਾਅਦ ਸਾਰਿਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ। ਕਈ ਏਜੰਟ ਅਜਿਹੇ ਨੇ ਜੋ ਨੌਜਵਾਨਾਂ ਨੂੰ ਕਈ ਸੁਪਨੇ ਦਿਖਾ ਕੇ ਵੱਧ ਪੈਸੇ ਵੀ ਲੈਂਦੇ ਨੇ ਅਤੇ ਡੰਕੀ ਰਸਤਿਆਂ ਰਾਹੀਂ ਵਿਦੇਸ਼ਾਂ ਵਿੱਚ ਭੇਜਦੇ ਹਨ ਪਰ ਜਦੋਂ ਉਥੇ ਨੌਜਵਾਨਾਂ ਦਾ ਕੋਈ ਕੰਮਕਾਰ ਸੈੱਟ ਨਹੀਂ ਹੁੰਦਾ ਤਾਂ ਉਹਨਾਂ ਨੂੰ ਬੇਰੰਗ ਵਾਪਸ ਮੁੜਨਾ ਪੈਂਦਾ ਹੈ।

ਇਸ ਤੋਂ ਬਾਅਦ ਇੱਕ ਪਾਸੇ ਤਾਂ ਉਹਨਾਂ ‘ਤੇ ਕਰਜ਼ੇ ਦਾ ਭਾਰ ਆ ਜਾਂਦਾ ਹੈ, ਦੂਜੇ ਪਾਸਿਓ ਉਹ ਮਾਨਸਿਕ ਪਰੇਸ਼ਾਨ ਹੋ ਜਾਂਦੇ ਹਨ, ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਤਰਨ ਤਾਰਨ ਤੋਂ ਜਿੱਥੇ ਦਾ ਇੱਕ ਨੌਜਵਾਨ ਡੰਕੀ ਰਸਤੇ ਰਾਹੀ ਅਮਰੀਕਾ ਗਿਆ ਸੀ ਪਰ 15 ਫਰਵਰੀ ਨੂੰ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੁਣ ਉਸ ਨੌਜਵਾਨ ਦੀ ਸ਼ਿਕਾਇਤ ‘ਤੇ ਐੱਨਆਈਏ ਨੇ ਇੱਕ ਗੈਂਗ ਦੇ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਨੌਜਵਾਨਾਂ ਨੂੰ ਸਬਜ਼ਬਾਗ ਦਿਖਾ ਕੇ ਵਿਦੇਸ਼ ਵਿੱਚ ਭੇਜਦਾ ਸੀ ਅਤੇ ਵੱਧ ਪੈਸੇ ਠੱਗਦਾ ਸੀ।

NIA ਨੇ ਦਿੱਲੀ ਤੋਂ ਇੱਕ ਗੈਂਗ ਦੇ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ, ਇਸ ਦਾ ਨਾਮ ਗੋਲਡੀ ਹੈ ਅਤੇ ਇਸਨੂੰ ਦਿੱਲੀ ਦੇ ਇਲਾਕੇ ਤਿਲਕ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨਾਂ ਨੂੰ ਲੱਖਾਂ ਰੁਪਏ ਲੈ ਕੇ ਡੰਕੀ ਰਸਤੇ ਰਾਹੀਂ ਵਿਦੇਸ਼ ਭੇਜਦਾ ਸੀ, ਕੁਝ ਸਮਾਂ ਪਹਿਲਾਂ ਇਸਨੇ ਤਰਨ ਤਾਰਨ ਦੇ ਗੁਰਸੇਵਕ ਸਿੰਘ ਨਾਮ ਦੀ ਵਿਅਕਤੀ ਨੂੰ ਵੀ ਲੱਖਾਂ ਰੁਪਏ ਲੈ ਕੇ ਡੰਕੀ ਇਸਦੇ ਰਾਹੀ ਅਮਰੀਕਾ ਭੇਜਿਆ ਸੀ। ਪਰ ਉੱਥੇ ਦੀ ਸਰਕਾਰ ਨੇ ਉਸ ਨੂੰ ਦੇਸ਼ ਨਿਕਾਲ ਦੇ ਦਿੱਤਾ ਅਤੇ 15 ਫਰਵਰੀ ਨੂੰ ਉਹ ਵਾਪਸ ਆ ਗਿਆ ਇਸ ਦੇ ਨਾਲ ਉਸਦੇ ਕਰਜ਼ੇ ਦਾ ਭਾਰ ਵੱਧ ਗਿਆ ਤੇ ਉਹ ਪਰੇਸ਼ਾਨ ਰਹਿਣ ਲੱਗਾ ਇਸ ਤੋਂ ਬਾਅਦ ਉਸਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਐੱਨਆਈਏ ਨੇ ਉਕਤ ਮੁਲਜ਼ਮ ਨੂੰ ਗਿਰਫਤਾਰ ਕਰ ਲਿਆ।

error: Content is protected !!