ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਸਦਮਾ, ਪਤਨੀ ਦਾ ਦੇਹਾਂਤ, ਸਸਕਾਰ ਅੱਜ

ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਸਦਮਾ, ਪਤਨੀ ਦਾ ਦੇਹਾਂਤ, ਸਸਕਾਰ ਅੱਜ

ਵੀਓਪੀ ਬਿਊਰੋ- Hans raj hans, wife, pass away ਮਸ਼ਹੂਰ ਸੂਫੀ ਗਾਇਕ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਕੱਲ ਦੁਪਹਿਰ ਦੇਹਾਂਤ ਹੋ ਗਿਆ। ਉਹ ਲਗਭਗ 60 ਸਾਲਾਂ ਦੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਇਸ ਦੁਖਦਾਈ ਖ਼ਬਰ ਨੇ ਹਰ ਪਾਸੇ ਸੋਗ ਦੀ ਲਹਿਰ ਫੈਲਾ ਦਿੱਤੀ ਹੈ।


ਹੰਸ ਰਾਜ ਹੰਸ ਇੱਕ ਮਸ਼ਹੂਰ ਭਾਰਤੀ ਗਾਇਕ ਅਤੇ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਸਨੇ ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਫੈਲਾਇਆ ਹੈ। ਉਸਨੇ ਆਪਣੇ ਕਈ ਮਸ਼ਹੂਰ ‘ਪੰਜਾਬੀ-ਪੌਪ’ ਐਲਬਮ ਵੀ ਰਿਲੀਜ਼ ਕੀਤੇ ਹਨ।

ਜਾਣਕਾਰੀ ਮੁਤਾਬਕ ਅੱਜ ਜਲੰਧਰ ਵਿਖੇ ਹੰਸ ਰਾਜ ਹੰਸ ਦੀ ਪਤਨੀ ਦਾ ਸਸਕਾਰ ਹੋਵੇਗਾ।

ਰੇਸ਼ਮਾ ਦੀ ਮੌਤ ਨੇ ਹੰਸ ਰਾਜ ਹੰਸ ਅਤੇ ਉਸਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਲੈ ਕੇ ਆਇਆ ਹੈ। ਇਸ ਖ਼ਬਰ ਨਾਲ ਸੰਗੀਤ ਅਤੇ ਕਲਾ ਜਗਤ ਵਿੱਚ ਵੀ ਡੂੰਘਾ ਦੁੱਖ ਹੈ।

error: Content is protected !!