ਫਿਲਮਾਂ ਰਾਹੀਂ ਦੇਸ਼ ਭਗਤੀ ਜਗਾਉਣ ਵਾਲੇ ਮਨੋਜ ਕੁਮਾਰ ਦੁਨੀਆ ਤੋਂ ਰੁਖਸਤ
ਮੁੰਬਈ (ਵੀਓਪੀ ਬਿਊਰੋ) Actor, manoj kumar, death ਦੇਸ਼ ਭਗਤੀ ਵਾਲੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਉਣ ਵਾਲੇ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਮਨੋਜ ਕੁਮਾਰ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮਨੋਜ ਕੁਮਾਰ ਨੇ ਬਾਲੀਵੁੱਡ ਨੂੰ ਉਪਕਾਰ, ਪੂਰਵ-ਪੱਛਮ, ਕ੍ਰਾਂਤੀ, ਰੋਟੀ-ਕਪੜਾ ਔਰ ਮਕਾਨ ਸਮੇਤ ਕਈ ਸਫਲ ਫਿਲਮਾਂ ਦਿੱਤੀਆਂ।