ਇੱਕ ਹੋਰ ਪਾਸਟਰ ‘ਤੇ ਬ+ਲਾਤ+ਕਾਰ ਦਾ ਦੋਸ਼, ਕੁੜੀ ਦੀ ਮੌ+ਤ, ਹੁਣ ਜੰਮੂ ਭੱਜਿਆ

ਇੱਕ ਹੋਰ ਪਾਸਟਰ ‘ਤੇ ਬ+ਲਾਤ+ਕਾਰ ਦਾ ਦੋਸ਼, ਕੁੜੀ ਦੀ ਮੌ+ਤ, ਹੁਣ ਜੰਮੂ ਭੱਜਿਆ

ਵੀਓਪੀ ਬਿਊਰੋ- Punjab, pastor, crime 2023 ਵਿੱਚ ਗੁਰਦਾਸਪੁਰ ਦੇ ਪਿੰਡ ਅਬਲਖੈਰ ਦੇ ਰਹਿਣ ਵਾਲੇ ਜਸ਼ਨ ਗਿੱਲ ਨਾਮਕ ਪਾਸਟਰ ਉਪਰ ਬੀਸੀਏ ਦੀ ਸਟੂਡੈਂਟ ਦੇ ਨਾਲ ਬਲਾਤਕਾਰ ਕਰਨ ਅਤੇ ਉਸਦਾ ਗਰਭਪਾਤ ਕਰਵਾਉਂਨ ਦੇ ਦੋਸ਼ਾਂ ਹੇਠ ਦੀਨਾਨਗਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਪਾਸਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਗਰਪਾਤ ਸਹੀ ਢੰਗ ਦੇ ਨਾਲ ਨਹੀਂ ਹੋਇਆ ਜਿਸ ਕਰਕੇ ਇਲਾਜ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ ਉਹਨਾਂ ਨੇ ਪੁਲਿਸ ਦੇ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਪਾਸਟਰ ਜੰਮੂ ਦੇ ਵਿੱਚ ਚਰਚ ਚਲਾ ਰਿਹਾ ਹੈ ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ।

ਦੱਸ ਦਈਏ ਕਿ ਪਾਸਟਰ ਲੜਕੀ ਦੇ ਘਰ ਦੇ ਸਾਹਮਣੇ ਹੀ ਰਹਿੰਦਾ ਸੀ ਅਤੇ ਉਸਦਾ ਇੱਕ ਭਰਾ ਇਸ ਵਕਤ ਪਿੰਡ ਦਾ ਸਾਬਕਾ ਸਰਪੰਚ ਹੈ ਅਤੇ ਉਸਦਾ ਵੱਡਾ ਭਰਾ ਵੀ ਇੱਕ ਪਾਸਟਰ ਹੈ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਪਾਸਟਰ ਨੂੰ ਫੜਨ ਦੇ ਲਈ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਜਲਦ ਗਿਰਫਤਾਰ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਵੀ ਇਸ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ।

error: Content is protected !!