ਕੈਨੇੇਡਾ ‘ਚ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕ+ਤ+ਲ

ਕੈਨੇੇਡਾ ‘ਚ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕ+ਤ+ਲ

ਟੋਰਾਂਟੋ (ਵੀਓਪੀ ਬਿਊਰੋ) ਕੈਨੇਡਾ ਦੀ ਰਾਜਧਾਨੀ ਓਟਾਵਾ ਨੇੜੇ ਸਥਿਤ ਰੌਕਲੈਂਡ ਟਾਊਨ ਵਿੱਚ ਬੀਤੇ ਦਿਨੀਂ ਇੱਕ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਜਰਾਤ ਦੇ ਭਾਵਨਗਰ ਦਾ ਰਹਿਣ ਵਾਲਾ ਧਰਮੇਸ਼ ਕਥਿਰੀਆ 2019 ਵਿੱਚ ਇੱਕ ਅੰਤਰਰਾਸਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਵਰਕ ਪਰਮਿਟ ‘ਤੇ ਸੀ। 27 ਸਾਲਾ ਧਰਮੇਸ ਕਥਿਰੀਆ ਦਾ ਘਰੋਂ ਬਾਹਰ ਨਿਕਲਦੇ ਸਮੇਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਘਟਨਾ ਦੇ ਸਮੇਂ ਮਿ੍ਰਤਕ ਦੀ ਪਤਨੀ ਘਰ ‘ਚ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪੀੜਤਾ ਅਤੇ ਉਸ ਦੀ ਪਤਨੀ ਨੂੰ ਕਾਫੀ ਸਮੇਂ ਤੋਂ ਪ੍ਰੇਸਾਨ ਕਰ ਰਿਹਾ ਸੀ। ਇਸ ਹਮਲੇ ਪਿੱਛੇ ਫਿਲਹਾਲ ਨਸਲਵਾਦ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਹਮਲਾਵਰ 60 ਸਾਲਾ ਗੋਰਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਧਰਮੇਸ ਅਤੇ ਉਸ ਦੀ ਪਤਨੀ ‘ਤੇ ਭਾਰਤ ਵਿਰੋਧੀ ਅਤੇ ਨਸਲਵਾਦੀ ਟਿੱਪਣੀਆਂ ਕਰਦਾ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਉਕਤ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਧਰਮੇਸ ਦੀ ਪਤਨੀ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ। ਦੋਵਾਂ ਦਾ ਵਿਆਹ ਮਹਿਜ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਨਵੀਂ ਜ਼ਿੰਦਗੀ ਦੀ ਭਾਲ ਵਿੱਚ ਕੈਨੇਡਾ ਆਏ ਸਨ।

ਧਰਮੇਸ ਰਾਕਲੈਂਡ ਦੇ ਮਸ਼ਹੂਰ ‘ਮਿਲਾਨੋ ਪੀਜਾ‘ ‘ਚ ਬਤੌਰ ਮੈਨੇਜਰ ਕੰਮ ਕਰਦਾ ਸੀ। ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਨੇ ਅਸਥਾਈ ਤੌਰ ‘ਤੇ ਸੰਚਾਲਨ ਬੰਦ ਕਰ ਦਿੱਤਾ। ਰੈਸਟੋਰੈਂਟ ਨੇ ਇੱਕ ਪੋਸਟ ਵਿੱਚ ਲਿਖਿਆ, “ਅਸੀਂ ਨਾ ਸਿਰਫ ਇੱਕ ਮੈਨੇਜਰ, ਬਲਕਿ ਇੱਕ ਪਿਆਰੇ ਦੋਸਤ ਨੂੰ ਗੁਆ ਦਿੱਤਾ ਹੈ।“

ਭਾਰਤੀ ਹਾਈ ਕਮਿਸਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰ ਰਹੇ ਹਨ। ਓਂਟਾਰੀਓ ਪ੍ਰੋਵਿੰਸੀਅਲ ਪੁਲਸ (ਓ.ਪੀ.ਪੀ) ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਪਰ ਉਸਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਸੰਭਾਵੀ ਨਸਲੀ ਅਪਰਾਧ ਵਜੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

error: Content is protected !!