ਕੈਨੇਡਾ ’ਚ 30 ਕਰੋੜ ਦੀ ਲੁੱਟ, ਦੋ ਹੋਰ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ’ਚ 30 ਕਰੋੜ ਦੀ ਲੁੱਟ, ਦੋ ਹੋਰ ਪੰਜਾਬੀ ਗ੍ਰਿਫ਼ਤਾਰ

ਵੈਨਕੂਵਰ (ਵੀਓਪੀ ਬਿਊਰੋ) Canada, punjabi, arrest ਪੀਲ ਪੁਲਿਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੇ ਤਹਿਤ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸੇ ਗਿਰੋਹ ਦੇ ਸੰਚਾਲਕ ਸਨ, ਜੋ ਕੁੱਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ ਫਿਰ ਉਸ ਟਰੱਕ ਨੂੰ ਲੁੱਟ ਲੈਂਦੇ ਸਨ। ਪੁਲਿਸ ਦੀ ਜਾਂਚ ’ਚ ਇਨ੍ਹਾਂ ਮੁਲਜ਼ਮਾਂ ਦੀਆਂ ਤਿੰਨ ਟਰੱਕ ਕੰਪਨੀਆਂ ਦੇ ਨਾਂ ਵੀ ਸਾਹਮਣੇ ਆਏ ਹਨ।

ਮਾਮਲੇ ਦੀ ਹੋਰ ਜਾਂਚ ਅਜੇ ਜਾਰੀ ਹੈ, ਜਿਸ ਵਿਚ ਉਨ੍ਹਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਲਾਲਚਵੱਸ ਅਪਣੇ ਲੱਦੇ ਟਰੱਕ ਗਰੋਹ ਨੂੰ ਸੌਂਪ ਕੇ ਲੁੱਟ-ਖੋਹ ਦੇ ਡਰਾਮੇ ਰਚੇ। ਓਂਟਾਰੀਓ ਵਿਚ ਟਰੱਕਾਂ ਦੀਆਂ ਕਈ ਵੱਡੀਆਂ ਕੰਪਨੀਆਂ ਇੰਝ ਹੀ ਲੁੱਟ-ਖੋਹ ਦਾ ਸ਼ਿਕਾਰ ਹੁੰਦੀਆਂ ਰਹੀਆਂ ਸਨ, ਕਿਉਂਕਿ ਕੀਮਤੀ ਸਾਮਾਨ ਭੇਜ ਦੇ ਵਪਾਰੀਆਂ ਨੂੰ ਟਰੱਕ ਡਰਾਈਵਰਾਂ ’ਤੇ ਵਿਸ਼ਵਾਸ ਹੁੰਦਾ ਸੀ।

ਪੀੜਤ ਵਪਾਰੀਆਂ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਪਿਛਲੇ ਮਹੀਨੇ ਪੁਲਿਸ ਨੇ ਨੋਬਲਟਲ ਸ਼ਹਿਰ ਸਥਿਤ ਬੂਰਾ ਟਰਾਂਸਪੋਰਟ ਕੰਪਨੀ ਦੇ ਗੁਦਾਮ ’ਤੇ ਛਾਪਾ ਮਾਰ ਕੇ ਉਥੋਂ ਕਰੋੜਾਂ ਰੁਪਿਆਂ ਦਾ ਲੁੱਟਿਆ/ਚੋਰੀ ਕੀਤਾ ਸਾਮਾਨ ਬਰਾਮਦ ਕੀਤਾ, ਜਿਸ ਦੀ ਕੀਮਤ 50 ਲੱਖ ਡਾਲਰ (30 ਕਰੋੜ ਰੁਪਏ) ਆਂਕੀ ਗਈ ਸੀ। ਪੀਲ ਪੁਲੀਸ ਵਲੋਂ ਜਾਰੀ ਹੋਰ ਸੂਚਨਾ ਅਨੁਸਾਰ ਜਾਂਚ ਅੱਗੇ ਵਧਾਈ ਗਈ ਤਾਂ ਬੂਰਾ ਟਰਾਂਸਪੋਰਟ ਦੇ ਨਾਲ ਦੋ ਹੋਰ ਟਰੱਕ ਕੰਪਨੀਆਂ ਯਾਨੀ ਵਿਲੌਸਟੀ ਲੋਜਿਸਟਿਕ ਅਤੇ ਟੌਰਕ ਲੋਜਿਸਟਿਕ ਸ਼ਮੂਲੀਅਤ ਦੇ ਸਬੂਤ ਮਿਲੇ ਤੇ ਉਨ੍ਹਾਂ ਤੋਂ ਵੀ ਚੋਰੀ ਦਾ ਸਾਮਾਨ ਮਿਲਿਆ।

ਪੁਲਿਸ ਨੇ ਬੂਰਾ ਟਰਾਂਸਪੋਰਟ ਦੇ ਮਾਲਕ ਮਨਜਿੰਦਰ ਸਿੰਘ ਬੂਰਾ (41 ਸਾਲ) ਜੋ ਪਹਿਲੇ ਦੋਸ਼ਾਂ ’ਚੋਂ ਜ਼ਮਾਨਤ ’ਤੇ ਸੀ, ਉੱਤੇ ਹੋਰ ਗੰਭੀਰ ਦੋਸ਼ ਲਗਾ ਕੇ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦੇ ਨਾਲ ਦੂਜੀਆਂ ਕੰਪਨੀਆਂ ਨਾਲ ਸਬੰਧਤ 28 ਸਾਲਾ ਸੁਖਦੀਪ ਸਿੰਘ ਬਰਾੜ ਨੂੰ ਕਈ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਹੈ। ਦੋਵੇਂ ਬਰੈਂਪਟਨ ਦੇ ਰਹਿਣ ਵਾਲੇ ਹਨ।

ਪੁਲਿਸ ਅਨੁਸਾਰ ਜਾਂਚ ਅਜੇ ਪੂਰੀ ਨਹੀਂ ਹੋਈ ਹੈ, ਕਿਉਂਕਿ ਕਈ ਹੋਰ ਪਰਤਾਂ ਅਜੇ ਸਬੂਤਾਂ ਸਮੇਤ ਖੁੱਲ੍ਹਣੀਆਂ ਬਾਕੀ ਹਨ।

error: Content is protected !!