ਦਲਿਤ ਵਿਦਿਆਰਥਣ ਨਾਲ ਭੇਦਭਾਵ, ਪੀਰੀਅਡ ਆਉਣ ‘ਤੇ ਕਲਾਸ ‘ਚੋਂ ਬਾਹਰ ਕੱਢਿਆ

ਦਲਿਤ ਵਿਦਿਆਰਥਣ ਨਾਲ ਭੇਦਭਾਵ, ਪੀਰੀਅਡ ਆਉਣ ‘ਤੇ ਕਲਾਸ ‘ਚੋਂ ਬਾਹਰ ਕੱਢਿਆ

ਵੀਓਪੀ ਬਿਊਰੋ- Ajab gajab news ਦੱਖਣ ਭਾਰਤ ਤੋਂ ਇੱਕ ਬੇਹੱਦ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਤਾਮਿਲਨਾਡੂ ਦੇ ਕੋਇੰਬਟੂਰ ਦੇ ਇਕ ਪ੍ਰਾਈਵੇਟ ਸਕੂਲ ’ਚ ਦਲਿਤ ਵਿਦਿਆਰਥਣ ਨਾਲ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ 8ਵੀਂ ਦੀ ਵਿਦਿਆਰਥਨ ਨੂੰ ਜਮਾਤ ਤੋਂ ਬਾਹਰ ਬੈਠ ਕੇ ਪੇਪਰ ਦੇਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹ ਪਹਿਲੀ ਵਾਰ ਮਾਹਵਾਰੀ ’ਚੋਂ ਲੰਘ ਰਹੀ ਸੀ। ਇਸ ਘਟਨਾ ਤੋਂ ਬਾਅਦ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸਕੂਲ ਕੰਪਲੈਕਸ ਦੀਆਂ ਪੌੜੀਆਂ ’ਤੇ ਆਪਣਾ ਪੇਪਰ ਦਿੰਦੇ ਹੋਏ ਵਿਦਿਆਰਥਣ ਦਾ ਵੀਡੀਓ ਬੁੱਧਵਾਰ ਨੂੰ ਪ੍ਰਸਾਰਿਤ ਹੋਣ ਤੋਂ ਬਾਅਦ ਪੋਲਾਚੀ ਦੀ ਵਧੀਕ ਪੁਲਿਸ ਸੁਪਰਡੈਂਟ ਸ੍ਰਿਸ਼ਟੀ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਹੈ।

ਇਸ ਦੌਰਾਨ ਪ੍ਰਸਾਰਿਤ ਵੀਡੀਓ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲੇ ਦੇ ਪੋਲਾਚੀ ਦੇ ਸੇਂਗੁੱਟਈਪਲਾਯਮ ਸਥਿਤ ਸਕੂਲ ਦੇ ਪ੍ਰਬੰਧਨ ਤੋਂ ਸਪੱਸ਼ਟੀਕਰਨ ਮੰਗਿਆ ਹੈ। ਸਕੂਲ ਸਿੱਖਿਆ ਮੰਤਰੀ ਅੰਬਿਲ ਮਹੇਸ਼ ਪੋਯਾਮੋਝੀ ਨੇ ਦੱਸਿਆ,‘ਸਕੂਲ ਵਿਰੁੱਧ ਵਿਭਾਗੀ ਜਾਂਚ ਕੀਤੀ ਗਈ ਹੈ। ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਕਸ ’ਤੇ ਪੋਸਟ ’ਚ ਮੰਤਰੀ ਨੇ ਕਿਹਾ,‘ਬੱਚਿਆਂ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’

ਵਿਦਿਆਰਥਨ ਦੇ ਪਿਤਾ ਨੇ ਦੱਸਿਆ,‘ਅਸੀਂ ਸਕੂਲ ਪ੍ਰਸ਼ਾਸਨ ਨੂੰ ਪੇਪਰ ’ਚ ਮਦਦ ਕਰਨ ਲਈ ਵੱਖਰਾ ਮੇਜ ਅਤੇ ਕੁਰਸੀ ਦੇਣ ਦੀ ਅਪੀਲ ਕੀਤੀ ਪਰ ਸਕੂਲ ਨੇ ਇਸ ਦੀ ਵਿਵਸਥਾ ਨਹੀਂ ਕੀਤੀ। ਉਸ ਨੂੰ ਜਮਾਤ ਦੇ ਬਾਹਰ ਪੌੜੀਆਂ ’ਤੇ ਬੈਠ ਕੇ ਲਿਖਣ ਲਈ ਕਿਹਾ ਗਿਆ। ਵਿਦਿਆਰਥਣ ਨੂੰ 2 ਘੰਟਿਆਂ ਤੋਂ ਵੱਧ ਸਮੇਂ ਤੱਕ ਪੌੜੀਆਂ ’ਤੇ ਲਗਾਤਾਰ ਬੈਠਣਾ ਪਿਆ, ਜਿਸ ਨਾਲ ਉਸ ਦੇ ਪੈਰਾਂ ’ਚ ਦਰਦ ਹੋਣ ਲੱਗੀ।

error: Content is protected !!